.
Wednesday, 27 April 2011
Saturday, 23 April 2011
ਵੀਆਈਪੀ ਦੇ ਲਈ ਪੰਜਾਬ ’ਚ ਆਉਣਗੀਆਂ 11 ਬੁਲਟਪਰੂਫ਼ ਕਾਰਾਂ
ਚੰਡੀਗੜ੍ਹ,23ਅਪ੍ਰੈਲ(ਆਵਾਜ ਪੰਜਾਬ ਦੀ):ਰਾਜ ਵਿਚ ਵੀਆਈਪੀ ਲੋਕਾਂ ’ਤੇ ਅੱਤਵਾਦੀ ਹਮਲੇ ਦੀ ਆਸ਼ੰਕਾ ਨੂੰ ਧਿਆਨ ਵਿਚ ਰਖਦੇ ਹੋਏ ਪੰਜਾਬ ਪੁਲਿਸ ਨੇ 11 ਬੁਲਟਪਰੂਫ ਅੰਬੈਸਡਰ ਕਾਰਾਂ ਖਰੀਦਣ ਦਾ ਫੈਸਲਾ ਲਿਆ ਹੈ। ਗ੍ਰਹਿ ਵਿਭਾਗ ਨੇ ਵਿੱਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪ੍ਰਸਤਾਵ ਨੂੰ ਛੇਤੀ ਹਰੀ ਝੰਡੀ ਦਿੱਤੀ ਜਾਵੇ, ਕਿਉਂਕਿ ਕਾਰਾਂ ਦੇ ਮੌਡੀਫਿਕੇਸ਼ਨ ਵਿਚ ਸਮਾਂ ਲਗਦਾ ਹੈ। ਪੰਜਾਬ ਵਿਚ ਵੀਆਈਪੀ ਮੂਵਮੈਂਟ ਵਧਣ ਅਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ ਹੋਰ ਵੀਆਈਪੀ ਦੇ ਕਾਫ਼ਲੇ ਵਿਚ ਪਹਿਲਾਂ ਤੋਂ ਚਲ ਰਹੀ ਬੁਲਫਪਰੂਫ਼ ਕਾਰਾਂ ਦੇ ਪੁਰਾਣੇ ਹੋਣ ਦੇ ਕਾਰਨ ਗ੍ਰਹਿ ਵਿਭਾਗ ਅਤੇ ਪੰਜਾਬ ਪੁਲਿਸ ਨੇ ਇਕ ਪ੍ਰਸਤਾਵ ਤਿਆਰ ਕੀਤਾ ਸੀ। ਮੁੱਖ ਮੰਤਰੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਵਿੱਤ ਵਿਭਾਗ ਦੇ ਕੋਲ ਭੇਜਿਆ ਗਿਆ ਹੈ। ਅਧਿਕਾਰਕ ਸੂਤਰਾਂ ਦੇ ਮੁਤਾਬਕ ਵੀਆਈਪੀ ਸੁਰੱਖਿਆ ਅਤੇ ਅੱਤਵਾਦੀ ਖਤਰੇ ਨੂੰ ਧਿਆਨ ਵਿਚ ਰਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਪੰਜਾਬ ਵਿਚ ਅਜੇ ਇਕ ਦਰਜਨ ਬੁਲਟਪਰੂਫ਼ ਕਾਰਾਂ ਹਨ। ਇਹ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਡੀਜੀਪੀ ਦੁਆਰਾ ਉਪਯੋਗ ਵਿਚ ਲਿਆਈ ਜਾ ਰਹੀ ਹੈ। 11 ਨਵੀਂ ਕਾਰਾਂ ਦਾ ਉਪਯੋਗ ਰਾਜ ਤੋਂ ਬਾਹਰ ਜਾਣ ’ਤੇ ਵੀਆਈਪੀ ਦੀ ਸੁਰੱਖਿਆ ਵਿਚ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਵਿੱਤ ਵਿਭਾਗ ਦੀ ਹਰੀ ਝੰਡੀ ਮਿਲਦੇ ਹੀ ਕਾਰਾਂ ਨੂੰ ਡੀਲਰ ਤੋਂ ਖਰੀਦਿਆ ਜਾਵੇਗਾ ਅਤੇ ਬਾਅਦ ਵਿਚ ਪੰਜਾਬ ਪੁਲਿਸ ਇਨ੍ਹਾਂ ਨੂੰ ਬੁਲਟਪਰੂਫ਼ ਅਸੈਂਬ¦ਿਗ ਦੇ ਲਈ ਭੇਜੇਗੀ। ਇਕ ਬੁਲਟਪਰੂਫ਼ ਅੰਬੈਸਡਰ ਕਾਰ ਦੀ ਕੀਮਤ ਕਰੀਬ 50 ਲੱਖ ਰੁਪਏ ਦੀ ਦੱਸੀ ਗਈ ਹੈ। ਪਿਛਲੇ ਕੁਝ ਮਹੀਨਿਆਂ ਵਿਚ ਖੁਫ਼ੀਆ ਏਜੰਸੀਆਂ ਨੂੰ ਅਜਿਹੇ ਇਨਪੁਟ ਮਿਲੇ ਹਨ ਕਿ ਅਗਲੀ ਚੋਣ ਦੇ ਦੌਰਾਨ ਹੋਣ ਵਾਲੀ ਰੈਲੀਆਂ ਅਤੇ ਵੀਆਈਪੀ ਦੇ ਆਉਣ ਜਾਣ ਵਾਲੇ ਰਸਤੇ ’ਤੇ ਅੱਤਵਾਦੀ ਹਮਲੇ ਹੋ ਸਕਦੇ ਹਨ। ਇਸ ਨੂੰ ਧਿਆਨ ਵਿਚ ਰਖਦੇ ਹੋਏ ਪੁਲਿਸ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੇ ਮੁਤਾਬਕ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੇ ਲਈ ਦੋ ਲੈਂਡ ਕਰੂਜਰ ਕਾਰਾਂ ਖਰੀਦਣ ਦਾ ਫੈਸਲਾ ਕੀਤਾ ਹੈ।
3 ਸਾਲ ਬਾਅਦ ਸਰਬਜੀਤ ਨੂੰ ਮਿਲੇਗੀ ਦਲਬੀਰ ਕੌਰ
ਅੰਮ੍ਰਿਤਸਰ,23ਅਪ੍ਰੈਲ(ਸਰਵਨ ਸਿੰਘ ਰੰਧਾਵਾ):ਆਖ਼ਰਕਾਰ 3 ਸਾਲ ਦੇ ਇੰਤਜਾਰ ਕਰਨ ਤੋਂ ਬਾਅਦ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਵੀਜ਼ਾ ਦੇਣ ਲਈ ਪਾਕਿਸਤਾਨ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਅੱਤਵਾਦੀ ਹਮਲੇ ਅਤੇ ਜਾਸੂਸੀ ਕਰਨ ਦੇ ਦੋਸ਼ ਵਿਚ ਪਾਕਿਸਤਾਨ ਦੀ ਅਦਾਲਤ ਦੁਆਰਾ 1991 ਵਿਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਕਿਸਤਾਨ ਸਰਕਾਰ ਦਲਬੀਰ ਕੌਰ ਨੂੰ ਸਰਬਜੀਤ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਲੇਕਿਨ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦਲਬੀਰ ਕੌਰ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅੰਸਾਰ ਬਰਨੀ ਦੇ ਇਸ ਮਾਮਲੇ ਵਿਚ ਦਖ਼ਲ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਦਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਰਾ ਪਰਿਵਾਰ ਜਿਸ ਵਿਚ ਸਰਬਜੀਤ ਦੀ ਦੋਵੇਂ ਲੜਕੀਆਂ ਸਵਪਨਦੀਪ, ਪੂਨਮ, ਸੁਖਪ੍ਰੀਤ ਕੌਰ (ਪਤਨੀ) ਅਤੇ ਬਲਦੇਵ ਸਿੰਘ (ਦਲਬੀਰ ਕੌਰ ਦੇ ਪਿਤਾ) ਸ਼ਾਮਲ ਹਨ, ਨੂੰ ਪਾਕਿਸਤਾਨ ਸਰਕਾਰ ਵੀਜ਼ਾ ਦੇਵ। ਇਸ ਦੇ ਲਈ ਮਈ 2011 ਦੇ ਪਹਿਲੇ ਹਫ਼ਤੇ ਵਿਚ ਪਾਕਿਸਤਾਨ ਜਾਣ ਦੀ ਯੋਜਨਾ ਹੈ ਅਤੇ ਇਹ ਕੋਸ਼ਿਸ਼ ਰਹੇਗੀ ਕਿ ਇਸ ਵਾਰ ਸਰਬਜੀਤ ਸਿੰਘ ਤੋਂ ਇਲਾਵਾ ਕੋਟ ਲਖਪਤ ਜੇਲ੍ਹ ਵਿਚ ਬੰਦ ਹੋਰ ਕੈਦੀਆਂ ਨੂੰ ਵੀ ਮਿਲਿਆ ਜਾਵੇ। ਇਸ ਤੋਂ ਪਹਿਲਾਂ ਸਾਲ 2008 ਵਿਚ ਪਾਕਿਸਤਾਨ ਨੇ ਦਲਬੀਰ ਕੌਰ ਨੂੰ ਸਰਬਜੀਤ ਸਿੰਘ ਨੂੰ ਮਿਲਣ ਦੇ ਲਈ ਵੀਜ਼ਾ ਦਿੱਤਾ ਸੀ ਲੇਕਿਨ ਇਸ ਤੋਂ ਬਾਅਦ ਦਲਬੀਰ ਕੌਰ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ। ਹਾਲਾਂਕਿ ਸਰਬਜੀਤ ਸਿੰਘ ਦੇ ਮਨੁੱਖੀ ਅਧਿਕਾਰ ਵਕੀਲ ਅਵੈਸ਼ ਸ਼ੇਖ ਨੇ ਸਰਬਜੀਤ ਸਿੰਘ ਦੀ ਰਿਹਾਈ ਦੇ ਲਈ ਪਾਕਿਸਤਾਨ ਰਾਸ਼ਟਰਪਤੀ ਆਸਿਲ ਅਲੀ ਜ਼ਰਦਾਰੀ ਨੂੰ ਵੀ ਅਪੀਲ ਕੀਤੀ ਹੋਈ ਹੈ ਲੇਕਿਨ ਅਜੇ ਤੱਕ ਇਸ ’ਤੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਇਹ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਸਰਕਾਰ ਦੀ ਤਰਜ਼ ’ਤੇ ਪਾਕਿਸਤਾਨ ਵੀ ਸਰਬਜੀਤ ਜਿਹੇ ਕੈਦੀਆਂ ਨੂੰ ਰਿਹਾਅ ਕਰੇਗਾ ਜਿਨ੍ਹਾਂ ’ਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਸਾਬਤ ਹੋ ਚੁੱਕੇ ਹਨ।
ਕੈਨੇਡਾ ਦਾ ਗੁਰਨੀਤ ਸਿੰਘ ਹੈ ਅਫ਼ੀਮ ਤਸਕਰ
ਅੰਮ੍ਰਿਤਸਰ,23ਅਪ੍ਰੈਲ(ਸਰਵਨ ਸਿੰਘ ਰੰਧਾਵਾ):-ਸਟੇਨ ਸਪੈਸ਼ਲ ਆਪਰੇਸ਼ਨ ਸੈਲ ਦੁਆਰਾ 18 ਕਿਲੋ ਅਫ਼ੀਮ ਸਮੇਤ ਕਾਬੂ ਕੀਤੇ ਗਏ ਜ¦ਧਰ ਨਿਵਾਸੀ ਦੋ ਤਸਕਰਾਂ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਮੁਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਅਫ਼ੀਮ ਜ¦ਧਰ ਦੇ ਲਾਜਪਤ ਨਗਰ ਨਿਵਾਸੀ ਗੁਰਨੀਤ ਸਿੰਘ ਚੱਠਾ ਦੀ ਸੀ ਅਤੇ ਕੈਨੇਡਾ ਪਹੁੰਚਾਈ ਜਾਣੀ ਸੀ। ਗੁਰਨੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਉਥੇ ਦੀ ਨਾਗਰਿਕਤਾ ਵੀ ਹਾਸਲ ਹੋ ਚੁੱਕੀ ਸੀ। ਅਪਰਾਧਕ ਗਤੀਵਿਧੀਆਂ ਦੇ ਕਾਰਨ ਉਹ ਕੈਨੇਡਾ ਪੁਲਿਸ ਨੂੰ ਵੀ ਲੋੜੀਂਦਾ ਸੀ। ਪੁਲਿਸ ਤੋਂ ਬਚਣ ਦੇ ਲਈ ਉਹ ਕਿਸੇ ਤਰੀਕੇ ਨਾਲ ਉਥੋਂ ਭੱਜ ਨਿਕਲਿਆ।ਕੈਨੇਡਾ ਤੋਂ ਆਉਣ ਤੋਂ ਬਾਅਦ ਉਹ ਲਾਜਪਤ ਨਗਰ ਵਿਚ ਸਪਾਰਕਜ ਨਾਂ ਦਾ ਹੈਲਥ ਕਲੱਬ ਚਲਾ ਰਿਹਾ ਹੈ। ਜ¦ਧਰ ਤੋਂ ਹੀ ਬੈਠ ਕੇ ਉਹ ਦੂਜੇ ਰਾਜਾਂ ਤੋਂ ਅਫ਼ੀਮ ਲਿਆ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਸਪਲਾਈ ਕਰਦਾ ਸੀ। ਸੈਲ ਦੁਆਰਾ 20 ਅਪ੍ਰੈਲ ਨੂੰ ਜੀਟੀ ਰੋਡ ਸਥਿਤ ਹਾਈਪਰ ਸਿਟੀ ਤੋਂ ਜ¦ਧਰ ਦੇ ਪਿੰਡ ਰੁੜਕਾ ਨਿਵਾਸੀ ਪ੍ਰੀਤਾ ਸਿੰਘ ਸੰਧੂ ਜਿਸ ਦੋਸ਼ੀ ਨੂੰ ਕਾਬੂ ਕੀਤਾ ਗਿਆ ਸੀ। ਉਹ ਵੀ 6 ਸਾਲ ਅਮਰੀਕਾ ਵਿਚ ਬੀਤਾ ਚੁੱਕਾ ਹੈ। ਅਮਰੀਕਨ ਸਰਕਾਰ ਨੇ ਉਸ ਨੂੰ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਕਾਰਨ ਭਾਰਤ ਡਿਪੋਰਟ ਕੀਤਾ ਸੀ। ਪ੍ਰੀਤਾ ਸਿੰਘ ਗੁਰਨੀਤ ਦੇ ਲਈ ਅਫ਼ੀਮ ਦੀ ਸਪਲਾਈ ਕਰਦਾ ਸੀ। ਪ੍ਰੀਤਾ ਸਿੰਘ ਦੇ ਨਾਲ ਕਾਬੂ ਕੀਤਾ ਗਿਆ ਦੂਜਾ ਦੋਸ਼ੀ ਕਮਲਜੀਤ ਸਿੰਘ ਵੀ ਰੁੜਕਾ ਪਿੰਡ ਦਾ ਹੈ। ਸਿਰਫ 18 ਸਾਲਾਂ ਦਾ ਕਮਲਜੀਤ ਸਿੰਘ ਪੈਸਿਆਂ ਦੇ ਲਾਲਚ ਵਿਚ ਇਸ ਧੰਦੇ ਵਿਚ ਜੁੜ ਗਿਆ ਸੀ। ਕੈਨੇਡੀਅਨ ਨਾਗਰਿਕ ਅਫ਼ੀਮ ਤਸਕਰ ਗੁਰਨੀਤ ਸਿੰਘ ਚੱਠਾ ਦੇ ਖ਼ਿਲਾਫ਼ ਲੁਕ ਆਊਟ ਸਰਕੂਲਰ (ਐਲਓਸੀ) ਜਾਰੀ ਹੋ ਚੁੱਕਾ ਹੈ। ਸਪੈਸ਼ਲ ਸੈਲ ਦੇ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਰਨੀਤ ਸਿੰਘ ਨੂੰ ਵਿਦੇਸ਼ ਜਾਣ ਤੋਂ ਰੋਕਣ ਦੇ ਲਈ ਐਲਓਸੀ ਜਾਰੀ ਹੋ ਚੁੱਕੀ ਹੈ। 18 ਕਿਲੋ ਅਫ਼ੀਮ ਸਮੇਤ ਕਾਬੂ ਕੀਤੇ ਤਸਕਰਾਂ ਦੇ ਤਾਰ ਜੇਲ੍ਹ ਵਿਚ ਬੰਦ ਮਹਿਲਾ ਤਸਕਰ ਨਾਲ ਜੁੜੇ ਹਨ। ਜ¦ਧਰ ਦੀ ਮਹਿਲਾ ਤਸਕਰ ਜੀਵਨ ਲਤਾ ਜਿਸ ਨੂੰ ਸਾਲ 2008 ਵਿਚ ਪੁਲਿਸ ਨੇ ਪੰਜ ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਸੀ ਉਹ ਇਸ ਤਸਕਰੀ ਦੀ ਮੁੱਖ ਦੋਸ਼ੀ ਮੰਨੀ ਜਾ ਰਹੀ ਹੈ। ਜੀਵਨ ਲਤਾ ਦੇ ਨਾਲ ਉਸ ਦਾ ਬੇਟਾ ਵੀ ਹੈਰੋਇਨ ਤਸਕਰੀ ਵਿਚ ਜ¦ਧਰ ਜੇਲ੍ਹ ਵਿਚ ਬੰਦ ਹੈ। ਸੂਤਰਾਂ ਦੇ ਅਨੁਸਾਰ ਜੇਲ੍ਹ ਵਿਚ ਬੈਠੀ ਜੀਵਲ ਲਤਾ ਨੇ ਅਪਣਾ ਨੈਟਵਰਕ ਵਿਦੇਸ਼ਾਂ ਵਿਚ ਵਿਛਾ ਰੱਖਿਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਕਈ ਨਾਮਵਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਫਿਲਹਾਲ ਪ੍ਰੀਤਾ ਸਿੰਘ ਅਤੇ ਕਮਲਜੀਤ ਸਿੰਘ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਰਾਜਪੁਰਾ,23ਅਪ੍ਰੈਲ(ਪੰਜਾਬ ਹੈੱਡਲਾਈਨ):-ਬਲਾਕ ਰਾਜਪੁਰਾ ਦੇ ਪਿੰਡ ਰਾਈਮਾਜਰਾ ਵਾਸੀ ਨੌਜਵਾਨ ਦਾ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ’ਚ ਕਤਲ ਹੋ ਗਿਆ। ਪਿੰਡ ਰਾਈਮਾਜਰਾ ਵਿਖੇ ਅਪਣੇ ਪਰਿਵਾਰ ਨਾਲ ਬੇਹੱਦ ਗ਼ਮ ’ਚ ਬੈਠੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਲਖਵਿੰਦਰ ਸਿੰਘ ਨੇ ਪਿੰਡ ਮਾਣਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ +2 ਪਾਸ ਕੀਤੀ ਤੇ ਇਸੇ ਦੌਰਾਨ ਉਸ ਦਾ ਰਿਸ਼ਤਾ ਪਿੰਡ ਬਲਾੜੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਾਸੀ ਗੁਰਦੀਪ ਸਿੰਘ ਦੀ ਆਸਟ੍ਰੇਲੀਆ ਵਿਖੇ ਪੜ੍ਹਾਈ ਦੇ ਆਧਾਰ ’ਤੇ ਗਈ ਲੜਕੀ ਬੇਅੰਤ ਕੌਰ ਨਾਲ ਹੋ ਗਿਆ। ਉਨ੍ਹਾਂ ਦੱਸਿਆ ਕਿ 2007 ’ਚ ਦੋਹਾਂ ਦਾ ਵਿਆਹ ਹੋ ਗਿਆ ਜਿਸ ਤੋਂ 6 ਮਹੀਨੇ ਬਾਅਦ ਲਖਵਿੰਦਰ ਸਿੰਘ ਵੀ ਸਪਾਊਸ ਵੀਜ਼ੇ ਦੇ ਆਧਾਰ ’ਤੇ ਅਪਣੀ ਨਵਵਿਆਹੁਤਾ ਪਤਨੀ ਬੇਅੰਤ ਕੌਰ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਚਲਾ ਗਿਆ। ਬੇਅੰਤ ਕੌਰ ਪੜ੍ਹਦੀ ਰਹੀ ਤੇ ਲਖਵਿੰਦਰ ਸਿੰਘ ਕਿਸੇ ਫੈਕਟਰੀ ’ਚ ਤਿੰਨ ਸਾਲ ਤੋਂ ਨੌਕਰੀ ਕਰ ਰਿਹਾ ਸੀ। ਇਨ੍ਹੀਂ ਦਿਨੀਂ ਬੇਅੰਤ ਕੌਰ 5 ਅਪ੍ਰੈਲ ਤੋਂ ਅਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਭਾਰਤ ਆਈ ਹੋਈ ਹੈ। ਗੁਰਚਰਨ ਸਿੰਘ ਰਾਈਮਾਰਾ ਨੇ ਦੱਸਿਆ ਕਿ ਆਸਟ੍ਰੇਲੀਆ ’ਚ ਰਹਿੰਦੇ ਉਨ੍ਹਾਂ ਦੇ ਜਵਾਈ ਸੁਖਦੀਪ ਸਿੰਘ ਮੂਲ ਨਿਵਾਸੀ ਪਿੰਡ ਮਾਧਪੁਰ ਜ਼ਿਲ੍ਹਾ ਲੁਧਿਆਣਾ ਦਾ ¦ਘੇ ਰਾਤ ਕਰੀਬ ਦੋ ਵਜੇ ਫੋਨ ਮੇਰੇ ਵੱਡੇ ਲੜਕੇ ਕੁਲਵਿੰਦਰ ਸਿੰਘ ਕੋਲ ਆਇਆ ਕਿ ਲਖਵਿੰਦਰ ਸਿੰਘ ਦਾ ਆਸਟ੍ਰੇਲੀਆ ’ਚ ਉਥੋਂ ਦੇ ਵਸਨੀਕ ਕਿਸੇ ਵਿਅਕਤੀ ਨੇ ਕਾਤਲਾਨਾ ਹਮਲਾ ਕਰਕੇ ਕਤਲ ਕਰ ਦਿੱਤਾ ਹੈ। ਫੋਨ ’ਤੇ ਉਨ੍ਹਾਂ ਦੇ ਜਵਾਈ ਸੁਖਦੀਪ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ (25) ਫੈਕਟਰੀ ਵਿਚ ਡਿਊਟੀ ਖਤਮ ਕਰਕੇ ਜਦੋਂ ਅਪਣੀ ਰਿਹਾਇਸ਼ ’ਤੇ ਹਾਊਸ ਵੈਨ ਵਿਖੇ ਸੁੱਤਾ ਹੋਇਆ ਸੀ ਤਾਂ ਇੱਕ ਵਿਅਕਤੀ ਨੇ ਉਸ ਦੇ ਕਮਰੇ ਦੇ ਬਾਹਰ ਲੱਗੀ ਘੰਟੀ ਵਜਾ ਕੇ ਲਖਵਿੰਦਰ ਸਿੰਘ ਨੂੰ ਕਮਰੇ ਤੋਂ ਬਾਹਰ ਸੱਦਿਆ ਤੇ ਉਸ ’ਤੇ ਹਾਕੂਆਂ ਨਾਲ ਕਾਤਲਾਨਾ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਲਖਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੁਖਦੀਪ ਸਿੰਘ ਮੁਤਾਬਕ ਲਖਵਿੰਦਰ ਸਿੰਘ ਦੇ ਕਾਤਲ ਨੂੰ ਉਥੋਂ ਦੀ ਪੁਲਿਸ ਨੇ ਕਾਬੂ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਲਖਵਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਉਥੇ ਕਿਸੇ ਵੀ ਵਿਅਕਤੀ ਨਾਲ ਕੋਈ ਰੰਜਿਸ ਨਹੀਂ ਸੀ। ਮੌਤ ਦੇ ਸਹੀ ਕਾਰਨ ਪੜਤਾਲ ਉਪਰੰਤ ਹੀ ਪਤਾ ਲੱਗਣਗੇ। ਮ੍ਰਿਤਕ ਨੇ ਆਸਟ੍ਰੇਲੀਆ ’ਚ ਪੱਕੀ ਰਿਹਾਇਸ਼ ਵਾਸਤੇ ਦਰਖ਼ਾਸਤ ਦਿੱਤੀ ਹੋਈ ਸੀ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਉਸ ਖੇਤਰ ਵਿਚ ਰਹਿੰਦੇ ਭਾਰਤੀ ਡਰੇ ਹੋਏ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਸਟ੍ਰੇਲੀਆ ’ਚ ਰਹਿੰਦੇ ਭਾਰਤੀਆਂ ਉਪਰ ਹਮਲੇ ਕਰਨ ਜਾਂ ਕਤਲ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।
Thursday, 21 April 2011
ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਤੋਂ ਸ਼ਾਨਦਾਰ ਨਗਰ ਕੀਰਤਨ-ਚਾਰੇ ਪਾਸੇ ਖਾਲਸਈ ਰੰਗ
ਆਕਲੈਂਡ,21ਅਪਰੈਲ(ਹਰਜਿੰਦਰ ਸਿੰਘ ਬਸਿਆਲਾ):- ਨਿਊਜ਼ੀਲੈਂਡ ਦੇ ਵਿਚ ਬੀਤੇ ਦਿਨੀਂ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਮੈਨੁਰੇਵਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਵਿਸ਼ੇਸ਼ ਕੀਰਤਨ ਦੀਵਾਨ ਅਤੇ ਕਥਾ ਸਮਾਗਮ ਕਰਵਾਇਆ ਗਿਆ। ਸਾਲਾਨਾ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਕੇਸਰੀ ਬਾਣਾ ਪਹਿਨੀ ਪੰਜਾ ਪਿਆਰਿਆਂ ਨੇ ਨਿਸ਼ਾਨ ਸਾਹਿਬ ਦੇ ਨਾਲ ਕੀਤੀ ਅਤੇ ਠਾਠਾਂ ਮਾਰਦੀਆਂ ਸੰਗਤਾਂ ਨੇ ਮੁੱਖ ਮਾਰਗਾਂ ਤੋਂ ਚਲਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਨਾਲ-ਨਾਲ ਹੁੰਦੇ ਕੀਰਤਨ ਤੇ ਬੋਲੇ ਸੋ ਨਿਹਾਲ ਜੈਕਾਰੇ ਲਗਾ ਸਿੱਖ ਪੰਥ ਦੀ ਵੱਖਰੀ ਤੇ ਨਿਆਰੀ ਹੌਂਦ ਨੂੰ ਪ੍ਰਗਟ ਕੀਤਾ। ਗੁਰੂ ਮਹਾਰਾਜ ਦੀ ਸਵਾਰੀ ਨੂੰ ਬੜੀ ਹੀ ਸੁੰਦਰ, ਫੁੱਲਾਂ ਨਾਲ ਸਜਾਈ ਗਈ ਪਾਲਕੀ ਅਤੇ ਵੱਡੇ ਟਰੱਕ ਦੇ ਮਗਰਲੇ ਪਾਸੇ ਦੇ ਵੱਡੇ ਡੈਕ ਉਤੇ ਸ਼ੁਸ਼ੋਭਿਤ ਕੀਤਾ ਗਿਆ ਸੀ। ਪੂਰੇ ਰਸਤੇ ਨੂੰ ਸੇਵਾਦਾਰਾਂ ਨੇ ਝਾੜੂ ਅਤੇ ਪਾਣੀ ਦੇ ਨਾਲ ਅੱਗੇ-ਅਗੇ ਸਾਫ਼ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਪੰਜਾ ਪਿਆਰਿਆਂ ਦੇ ਕਾਫ਼ਲੇ ਨੂੰ ਸਤਿਕਾਰ ਦਿੱਤਾ। ਇਸ ਮੌਕੇ ਦਰਬਾਰ ਹਾਲ ਵਿਚ ਸਜੇ ਕੀਰਤਨ ਦੀਵਾਨ ਵਿਚ ਪਹਿਲਾਂ ਬੱਚਿਆਂ ਨੇ ਕੀਰਤਨ ਕੀਤਾ, ਫਿਰ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਵਾਲਿਆਂ ਦੇ ਜਥੇ ਨੇ, ਫਿਰ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਵੱਲੋਂ ਅੰਮ੍ਰਿਤ ਵਿਸ਼ੇ 'ਤੇ ਕਥਾ ਅਤੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁਹੰਚੇ ਹੋਏ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ ਵੱਲੋਂ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰਮਤਿ ਤੋਂ ਜਾਣੂ ਕਰਵਾਇਆ। ਇਸ ਖੁਸ਼ੀ ਭਰੇ ਮੌਕੇ ਚਾਰੇ ਪਾਸੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਸੀ। ਗੁਰਦੁਆਰਾ ਸ੍ਰੀ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੇ ਸੇਵਾਦਾਰਾਂ, ਸਹਿਯੋਗੀ ਸੱਜਣ ਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ ਗਿਆ।
Subscribe to:
Posts (Atom)