OUR VISITORS

Best Colon Cleanser

Saturday, 23 April 2011

ਕੈਨੇਡਾ ਦਾ ਗੁਰਨੀਤ ਸਿੰਘ ਹੈ ਅਫ਼ੀਮ ਤਸਕਰ

ਅੰਮ੍ਰਿਤਸਰ,23ਅਪ੍ਰੈਲ(ਸਰਵਨ ਸਿੰਘ ਰੰਧਾਵਾ):-ਸਟੇਨ ਸਪੈਸ਼ਲ ਆਪਰੇਸ਼ਨ ਸੈਲ ਦੁਆਰਾ 18 ਕਿਲੋ ਅਫ਼ੀਮ ਸਮੇਤ ਕਾਬੂ ਕੀਤੇ ਗਏ ਜ¦ਧਰ ਨਿਵਾਸੀ ਦੋ ਤਸਕਰਾਂ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਮੁਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਅਫ਼ੀਮ ਜ¦ਧਰ ਦੇ ਲਾਜਪਤ ਨਗਰ ਨਿਵਾਸੀ ਗੁਰਨੀਤ ਸਿੰਘ ਚੱਠਾ ਦੀ ਸੀ ਅਤੇ ਕੈਨੇਡਾ ਪਹੁੰਚਾਈ ਜਾਣੀ ਸੀ। ਗੁਰਨੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਉਥੇ ਦੀ ਨਾਗਰਿਕਤਾ ਵੀ ਹਾਸਲ ਹੋ ਚੁੱਕੀ ਸੀ। ਅਪਰਾਧਕ ਗਤੀਵਿਧੀਆਂ ਦੇ ਕਾਰਨ ਉਹ ਕੈਨੇਡਾ ਪੁਲਿਸ ਨੂੰ ਵੀ ਲੋੜੀਂਦਾ ਸੀ। ਪੁਲਿਸ ਤੋਂ ਬਚਣ ਦੇ ਲਈ ਉਹ ਕਿਸੇ ਤਰੀਕੇ ਨਾਲ ਉਥੋਂ ਭੱਜ ਨਿਕਲਿਆ।ਕੈਨੇਡਾ ਤੋਂ ਆਉਣ ਤੋਂ ਬਾਅਦ ਉਹ ਲਾਜਪਤ ਨਗਰ ਵਿਚ ਸਪਾਰਕਜ ਨਾਂ ਦਾ ਹੈਲਥ ਕਲੱਬ ਚਲਾ ਰਿਹਾ ਹੈ। ਜ¦ਧਰ ਤੋਂ ਹੀ ਬੈਠ ਕੇ ਉਹ ਦੂਜੇ ਰਾਜਾਂ ਤੋਂ ਅਫ਼ੀਮ ਲਿਆ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਸਪਲਾਈ ਕਰਦਾ ਸੀ। ਸੈਲ ਦੁਆਰਾ 20 ਅਪ੍ਰੈਲ ਨੂੰ ਜੀਟੀ ਰੋਡ ਸਥਿਤ ਹਾਈਪਰ ਸਿਟੀ ਤੋਂ ਜ¦ਧਰ ਦੇ ਪਿੰਡ ਰੁੜਕਾ ਨਿਵਾਸੀ ਪ੍ਰੀਤਾ ਸਿੰਘ ਸੰਧੂ ਜਿਸ ਦੋਸ਼ੀ ਨੂੰ ਕਾਬੂ ਕੀਤਾ ਗਿਆ ਸੀ। ਉਹ ਵੀ 6 ਸਾਲ ਅਮਰੀਕਾ ਵਿਚ ਬੀਤਾ ਚੁੱਕਾ ਹੈ। ਅਮਰੀਕਨ ਸਰਕਾਰ ਨੇ ਉਸ ਨੂੰ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਕਾਰਨ ਭਾਰਤ ਡਿਪੋਰਟ ਕੀਤਾ ਸੀ। ਪ੍ਰੀਤਾ ਸਿੰਘ ਗੁਰਨੀਤ ਦੇ ਲਈ ਅਫ਼ੀਮ ਦੀ ਸਪਲਾਈ ਕਰਦਾ ਸੀ। ਪ੍ਰੀਤਾ ਸਿੰਘ ਦੇ ਨਾਲ ਕਾਬੂ ਕੀਤਾ ਗਿਆ ਦੂਜਾ ਦੋਸ਼ੀ ਕਮਲਜੀਤ ਸਿੰਘ ਵੀ ਰੁੜਕਾ ਪਿੰਡ ਦਾ ਹੈ। ਸਿਰਫ 18 ਸਾਲਾਂ ਦਾ ਕਮਲਜੀਤ ਸਿੰਘ ਪੈਸਿਆਂ ਦੇ ਲਾਲਚ ਵਿਚ ਇਸ ਧੰਦੇ ਵਿਚ ਜੁੜ ਗਿਆ ਸੀ। ਕੈਨੇਡੀਅਨ ਨਾਗਰਿਕ ਅਫ਼ੀਮ ਤਸਕਰ ਗੁਰਨੀਤ ਸਿੰਘ ਚੱਠਾ ਦੇ ਖ਼ਿਲਾਫ਼ ਲੁਕ ਆਊਟ ਸਰਕੂਲਰ (ਐਲਓਸੀ) ਜਾਰੀ ਹੋ ਚੁੱਕਾ ਹੈ। ਸਪੈਸ਼ਲ ਸੈਲ ਦੇ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਰਨੀਤ ਸਿੰਘ ਨੂੰ ਵਿਦੇਸ਼ ਜਾਣ ਤੋਂ ਰੋਕਣ ਦੇ ਲਈ ਐਲਓਸੀ ਜਾਰੀ ਹੋ ਚੁੱਕੀ ਹੈ। 18 ਕਿਲੋ ਅਫ਼ੀਮ ਸਮੇਤ ਕਾਬੂ ਕੀਤੇ ਤਸਕਰਾਂ ਦੇ ਤਾਰ ਜੇਲ੍ਹ ਵਿਚ ਬੰਦ ਮਹਿਲਾ ਤਸਕਰ ਨਾਲ ਜੁੜੇ ਹਨ। ਜ¦ਧਰ ਦੀ ਮਹਿਲਾ ਤਸਕਰ ਜੀਵਨ ਲਤਾ ਜਿਸ ਨੂੰ ਸਾਲ 2008 ਵਿਚ ਪੁਲਿਸ ਨੇ ਪੰਜ ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਸੀ ਉਹ ਇਸ ਤਸਕਰੀ ਦੀ ਮੁੱਖ ਦੋਸ਼ੀ ਮੰਨੀ ਜਾ ਰਹੀ ਹੈ। ਜੀਵਨ ਲਤਾ ਦੇ ਨਾਲ ਉਸ ਦਾ ਬੇਟਾ ਵੀ ਹੈਰੋਇਨ ਤਸਕਰੀ ਵਿਚ ਜ¦ਧਰ ਜੇਲ੍ਹ ਵਿਚ ਬੰਦ ਹੈ। ਸੂਤਰਾਂ ਦੇ ਅਨੁਸਾਰ ਜੇਲ੍ਹ ਵਿਚ ਬੈਠੀ ਜੀਵਲ ਲਤਾ ਨੇ ਅਪਣਾ ਨੈਟਵਰਕ ਵਿਦੇਸ਼ਾਂ ਵਿਚ ਵਿਛਾ ਰੱਖਿਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਕਈ ਨਾਮਵਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਫਿਲਹਾਲ ਪ੍ਰੀਤਾ ਸਿੰਘ ਅਤੇ ਕਮਲਜੀਤ ਸਿੰਘ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

No comments:

Post a Comment