OUR VISITORS

Best Colon Cleanser

Saturday, 23 April 2011

3 ਸਾਲ ਬਾਅਦ ਸਰਬਜੀਤ ਨੂੰ ਮਿਲੇਗੀ ਦਲਬੀਰ ਕੌਰ

ਅੰਮ੍ਰਿਤਸਰ,23ਅਪ੍ਰੈਲ(ਸਰਵਨ ਸਿੰਘ ਰੰਧਾਵਾ):ਆਖ਼ਰਕਾਰ 3 ਸਾਲ ਦੇ ਇੰਤਜਾਰ ਕਰਨ ਤੋਂ ਬਾਅਦ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਵੀਜ਼ਾ ਦੇਣ ਲਈ ਪਾਕਿਸਤਾਨ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਅੱਤਵਾਦੀ ਹਮਲੇ ਅਤੇ ਜਾਸੂਸੀ ਕਰਨ ਦੇ ਦੋਸ਼ ਵਿਚ ਪਾਕਿਸਤਾਨ ਦੀ ਅਦਾਲਤ ਦੁਆਰਾ 1991 ਵਿਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਕਿਸਤਾਨ ਸਰਕਾਰ ਦਲਬੀਰ ਕੌਰ ਨੂੰ ਸਰਬਜੀਤ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਲੇਕਿਨ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦਲਬੀਰ ਕੌਰ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅੰਸਾਰ ਬਰਨੀ ਦੇ ਇਸ ਮਾਮਲੇ ਵਿਚ ਦਖ਼ਲ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਦਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਰਾ ਪਰਿਵਾਰ ਜਿਸ ਵਿਚ ਸਰਬਜੀਤ ਦੀ ਦੋਵੇਂ ਲੜਕੀਆਂ ਸਵਪਨਦੀਪ, ਪੂਨਮ, ਸੁਖਪ੍ਰੀਤ ਕੌਰ (ਪਤਨੀ) ਅਤੇ ਬਲਦੇਵ ਸਿੰਘ (ਦਲਬੀਰ ਕੌਰ ਦੇ ਪਿਤਾ) ਸ਼ਾਮਲ ਹਨ, ਨੂੰ ਪਾਕਿਸਤਾਨ ਸਰਕਾਰ ਵੀਜ਼ਾ ਦੇਵ। ਇਸ ਦੇ ਲਈ ਮਈ 2011 ਦੇ ਪਹਿਲੇ ਹਫ਼ਤੇ ਵਿਚ ਪਾਕਿਸਤਾਨ ਜਾਣ ਦੀ ਯੋਜਨਾ ਹੈ ਅਤੇ ਇਹ ਕੋਸ਼ਿਸ਼ ਰਹੇਗੀ ਕਿ ਇਸ ਵਾਰ ਸਰਬਜੀਤ ਸਿੰਘ ਤੋਂ ਇਲਾਵਾ ਕੋਟ ਲਖਪਤ ਜੇਲ੍ਹ ਵਿਚ ਬੰਦ ਹੋਰ ਕੈਦੀਆਂ ਨੂੰ ਵੀ ਮਿਲਿਆ ਜਾਵੇ। ਇਸ ਤੋਂ ਪਹਿਲਾਂ ਸਾਲ 2008 ਵਿਚ ਪਾਕਿਸਤਾਨ ਨੇ ਦਲਬੀਰ ਕੌਰ ਨੂੰ ਸਰਬਜੀਤ ਸਿੰਘ ਨੂੰ ਮਿਲਣ ਦੇ ਲਈ ਵੀਜ਼ਾ ਦਿੱਤਾ ਸੀ ਲੇਕਿਨ ਇਸ ਤੋਂ ਬਾਅਦ ਦਲਬੀਰ ਕੌਰ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ। ਹਾਲਾਂਕਿ ਸਰਬਜੀਤ ਸਿੰਘ ਦੇ ਮਨੁੱਖੀ ਅਧਿਕਾਰ ਵਕੀਲ ਅਵੈਸ਼ ਸ਼ੇਖ ਨੇ ਸਰਬਜੀਤ ਸਿੰਘ ਦੀ ਰਿਹਾਈ ਦੇ ਲਈ ਪਾਕਿਸਤਾਨ ਰਾਸ਼ਟਰਪਤੀ ਆਸਿਲ ਅਲੀ ਜ਼ਰਦਾਰੀ ਨੂੰ ਵੀ ਅਪੀਲ ਕੀਤੀ ਹੋਈ ਹੈ ਲੇਕਿਨ ਅਜੇ ਤੱਕ ਇਸ ’ਤੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਇਹ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਸਰਕਾਰ ਦੀ ਤਰਜ਼ ’ਤੇ ਪਾਕਿਸਤਾਨ ਵੀ ਸਰਬਜੀਤ ਜਿਹੇ ਕੈਦੀਆਂ ਨੂੰ ਰਿਹਾਅ ਕਰੇਗਾ ਜਿਨ੍ਹਾਂ ’ਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਸਾਬਤ ਹੋ ਚੁੱਕੇ ਹਨ।

No comments:

Post a Comment