OUR VISITORS

Best Colon Cleanser

Saturday, 23 April 2011

ਵੀਆਈਪੀ ਦੇ ਲਈ ਪੰਜਾਬ ’ਚ ਆਉਣਗੀਆਂ 11 ਬੁਲਟਪਰੂਫ਼ ਕਾਰਾਂ

ਚੰਡੀਗੜ੍ਹ,23ਅਪ੍ਰੈਲ(ਆਵਾਜ ਪੰਜਾਬ ਦੀ):ਰਾਜ ਵਿਚ ਵੀਆਈਪੀ ਲੋਕਾਂ ’ਤੇ ਅੱਤਵਾਦੀ ਹਮਲੇ ਦੀ ਆਸ਼ੰਕਾ ਨੂੰ ਧਿਆਨ ਵਿਚ ਰਖਦੇ ਹੋਏ ਪੰਜਾਬ ਪੁਲਿਸ ਨੇ 11 ਬੁਲਟਪਰੂਫ ਅੰਬੈਸਡਰ ਕਾਰਾਂ ਖਰੀਦਣ ਦਾ ਫੈਸਲਾ ਲਿਆ ਹੈ। ਗ੍ਰਹਿ ਵਿਭਾਗ ਨੇ ਵਿੱਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਪ੍ਰਸਤਾਵ ਨੂੰ ਛੇਤੀ ਹਰੀ ਝੰਡੀ ਦਿੱਤੀ ਜਾਵੇ, ਕਿਉਂਕਿ ਕਾਰਾਂ ਦੇ ਮੌਡੀਫਿਕੇਸ਼ਨ ਵਿਚ ਸਮਾਂ ਲਗਦਾ ਹੈ। ਪੰਜਾਬ ਵਿਚ ਵੀਆਈਪੀ ਮੂਵਮੈਂਟ ਵਧਣ ਅਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ ਹੋਰ ਵੀਆਈਪੀ ਦੇ ਕਾਫ਼ਲੇ ਵਿਚ ਪਹਿਲਾਂ ਤੋਂ ਚਲ ਰਹੀ ਬੁਲਫਪਰੂਫ਼ ਕਾਰਾਂ ਦੇ ਪੁਰਾਣੇ ਹੋਣ ਦੇ ਕਾਰਨ ਗ੍ਰਹਿ ਵਿਭਾਗ  ਅਤੇ ਪੰਜਾਬ ਪੁਲਿਸ ਨੇ ਇਕ ਪ੍ਰਸਤਾਵ ਤਿਆਰ ਕੀਤਾ ਸੀ। ਮੁੱਖ ਮੰਤਰੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਵਿੱਤ ਵਿਭਾਗ ਦੇ ਕੋਲ ਭੇਜਿਆ ਗਿਆ ਹੈ। ਅਧਿਕਾਰਕ ਸੂਤਰਾਂ ਦੇ ਮੁਤਾਬਕ ਵੀਆਈਪੀ ਸੁਰੱਖਿਆ ਅਤੇ ਅੱਤਵਾਦੀ ਖਤਰੇ ਨੂੰ ਧਿਆਨ ਵਿਚ ਰਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਪੰਜਾਬ ਵਿਚ ਅਜੇ ਇਕ ਦਰਜਨ ਬੁਲਟਪਰੂਫ਼ ਕਾਰਾਂ ਹਨ। ਇਹ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਡੀਜੀਪੀ ਦੁਆਰਾ ਉਪਯੋਗ ਵਿਚ ਲਿਆਈ ਜਾ ਰਹੀ ਹੈ। 11 ਨਵੀਂ ਕਾਰਾਂ ਦਾ ਉਪਯੋਗ ਰਾਜ ਤੋਂ ਬਾਹਰ ਜਾਣ ’ਤੇ ਵੀਆਈਪੀ ਦੀ ਸੁਰੱਖਿਆ ਵਿਚ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਵਿੱਤ ਵਿਭਾਗ ਦੀ ਹਰੀ ਝੰਡੀ ਮਿਲਦੇ ਹੀ ਕਾਰਾਂ ਨੂੰ ਡੀਲਰ ਤੋਂ ਖਰੀਦਿਆ ਜਾਵੇਗਾ ਅਤੇ ਬਾਅਦ ਵਿਚ ਪੰਜਾਬ ਪੁਲਿਸ ਇਨ੍ਹਾਂ ਨੂੰ ਬੁਲਟਪਰੂਫ਼ ਅਸੈਂਬ¦ਿਗ ਦੇ ਲਈ ਭੇਜੇਗੀ। ਇਕ ਬੁਲਟਪਰੂਫ਼ ਅੰਬੈਸਡਰ ਕਾਰ ਦੀ ਕੀਮਤ ਕਰੀਬ 50 ਲੱਖ ਰੁਪਏ ਦੀ ਦੱਸੀ ਗਈ ਹੈ। ਪਿਛਲੇ ਕੁਝ ਮਹੀਨਿਆਂ ਵਿਚ ਖੁਫ਼ੀਆ ਏਜੰਸੀਆਂ ਨੂੰ ਅਜਿਹੇ ਇਨਪੁਟ ਮਿਲੇ ਹਨ ਕਿ ਅਗਲੀ ਚੋਣ ਦੇ ਦੌਰਾਨ ਹੋਣ ਵਾਲੀ ਰੈਲੀਆਂ ਅਤੇ ਵੀਆਈਪੀ ਦੇ ਆਉਣ ਜਾਣ ਵਾਲੇ ਰਸਤੇ ’ਤੇ ਅੱਤਵਾਦੀ ਹਮਲੇ ਹੋ ਸਕਦੇ ਹਨ। ਇਸ ਨੂੰ ਧਿਆਨ ਵਿਚ ਰਖਦੇ ਹੋਏ ਪੁਲਿਸ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੇ ਮੁਤਾਬਕ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੇ ਲਈ ਦੋ ਲੈਂਡ ਕਰੂਜਰ ਕਾਰਾਂ ਖਰੀਦਣ ਦਾ ਫੈਸਲਾ ਕੀਤਾ ਹੈ।

3 ਸਾਲ ਬਾਅਦ ਸਰਬਜੀਤ ਨੂੰ ਮਿਲੇਗੀ ਦਲਬੀਰ ਕੌਰ

ਅੰਮ੍ਰਿਤਸਰ,23ਅਪ੍ਰੈਲ(ਸਰਵਨ ਸਿੰਘ ਰੰਧਾਵਾ):ਆਖ਼ਰਕਾਰ 3 ਸਾਲ ਦੇ ਇੰਤਜਾਰ ਕਰਨ ਤੋਂ ਬਾਅਦ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਵੀਜ਼ਾ ਦੇਣ ਲਈ ਪਾਕਿਸਤਾਨ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਅੱਤਵਾਦੀ ਹਮਲੇ ਅਤੇ ਜਾਸੂਸੀ ਕਰਨ ਦੇ ਦੋਸ਼ ਵਿਚ ਪਾਕਿਸਤਾਨ ਦੀ ਅਦਾਲਤ ਦੁਆਰਾ 1991 ਵਿਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਕਿਸਤਾਨ ਸਰਕਾਰ ਦਲਬੀਰ ਕੌਰ ਨੂੰ ਸਰਬਜੀਤ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਲੇਕਿਨ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਦਲਬੀਰ ਕੌਰ ਨੂੰ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅੰਸਾਰ ਬਰਨੀ ਦੇ ਇਸ ਮਾਮਲੇ ਵਿਚ ਦਖ਼ਲ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਦਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਰਾ ਪਰਿਵਾਰ ਜਿਸ ਵਿਚ ਸਰਬਜੀਤ ਦੀ ਦੋਵੇਂ ਲੜਕੀਆਂ ਸਵਪਨਦੀਪ, ਪੂਨਮ, ਸੁਖਪ੍ਰੀਤ ਕੌਰ (ਪਤਨੀ) ਅਤੇ ਬਲਦੇਵ ਸਿੰਘ (ਦਲਬੀਰ ਕੌਰ ਦੇ ਪਿਤਾ) ਸ਼ਾਮਲ ਹਨ, ਨੂੰ ਪਾਕਿਸਤਾਨ ਸਰਕਾਰ ਵੀਜ਼ਾ ਦੇਵ। ਇਸ ਦੇ ਲਈ ਮਈ 2011 ਦੇ ਪਹਿਲੇ ਹਫ਼ਤੇ ਵਿਚ ਪਾਕਿਸਤਾਨ ਜਾਣ ਦੀ ਯੋਜਨਾ ਹੈ ਅਤੇ ਇਹ ਕੋਸ਼ਿਸ਼ ਰਹੇਗੀ ਕਿ ਇਸ ਵਾਰ ਸਰਬਜੀਤ ਸਿੰਘ ਤੋਂ ਇਲਾਵਾ ਕੋਟ ਲਖਪਤ ਜੇਲ੍ਹ ਵਿਚ ਬੰਦ ਹੋਰ ਕੈਦੀਆਂ ਨੂੰ ਵੀ ਮਿਲਿਆ ਜਾਵੇ। ਇਸ ਤੋਂ ਪਹਿਲਾਂ ਸਾਲ 2008 ਵਿਚ ਪਾਕਿਸਤਾਨ ਨੇ ਦਲਬੀਰ ਕੌਰ ਨੂੰ ਸਰਬਜੀਤ ਸਿੰਘ ਨੂੰ ਮਿਲਣ ਦੇ ਲਈ ਵੀਜ਼ਾ ਦਿੱਤਾ ਸੀ ਲੇਕਿਨ ਇਸ ਤੋਂ ਬਾਅਦ ਦਲਬੀਰ ਕੌਰ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ। ਹਾਲਾਂਕਿ ਸਰਬਜੀਤ ਸਿੰਘ ਦੇ ਮਨੁੱਖੀ ਅਧਿਕਾਰ ਵਕੀਲ ਅਵੈਸ਼ ਸ਼ੇਖ ਨੇ ਸਰਬਜੀਤ ਸਿੰਘ ਦੀ ਰਿਹਾਈ ਦੇ ਲਈ ਪਾਕਿਸਤਾਨ ਰਾਸ਼ਟਰਪਤੀ ਆਸਿਲ ਅਲੀ ਜ਼ਰਦਾਰੀ ਨੂੰ ਵੀ ਅਪੀਲ ਕੀਤੀ ਹੋਈ ਹੈ ਲੇਕਿਨ ਅਜੇ ਤੱਕ ਇਸ ’ਤੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਇਹ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਸਰਕਾਰ ਦੀ ਤਰਜ਼ ’ਤੇ ਪਾਕਿਸਤਾਨ ਵੀ ਸਰਬਜੀਤ ਜਿਹੇ ਕੈਦੀਆਂ ਨੂੰ ਰਿਹਾਅ ਕਰੇਗਾ ਜਿਨ੍ਹਾਂ ’ਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਸਾਬਤ ਹੋ ਚੁੱਕੇ ਹਨ।

ਕੈਨੇਡਾ ਦਾ ਗੁਰਨੀਤ ਸਿੰਘ ਹੈ ਅਫ਼ੀਮ ਤਸਕਰ

ਅੰਮ੍ਰਿਤਸਰ,23ਅਪ੍ਰੈਲ(ਸਰਵਨ ਸਿੰਘ ਰੰਧਾਵਾ):-ਸਟੇਨ ਸਪੈਸ਼ਲ ਆਪਰੇਸ਼ਨ ਸੈਲ ਦੁਆਰਾ 18 ਕਿਲੋ ਅਫ਼ੀਮ ਸਮੇਤ ਕਾਬੂ ਕੀਤੇ ਗਏ ਜ¦ਧਰ ਨਿਵਾਸੀ ਦੋ ਤਸਕਰਾਂ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਮੁਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਅਫ਼ੀਮ ਜ¦ਧਰ ਦੇ ਲਾਜਪਤ ਨਗਰ ਨਿਵਾਸੀ ਗੁਰਨੀਤ ਸਿੰਘ ਚੱਠਾ ਦੀ ਸੀ ਅਤੇ ਕੈਨੇਡਾ ਪਹੁੰਚਾਈ ਜਾਣੀ ਸੀ। ਗੁਰਨੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਉਥੇ ਦੀ ਨਾਗਰਿਕਤਾ ਵੀ ਹਾਸਲ ਹੋ ਚੁੱਕੀ ਸੀ। ਅਪਰਾਧਕ ਗਤੀਵਿਧੀਆਂ ਦੇ ਕਾਰਨ ਉਹ ਕੈਨੇਡਾ ਪੁਲਿਸ ਨੂੰ ਵੀ ਲੋੜੀਂਦਾ ਸੀ। ਪੁਲਿਸ ਤੋਂ ਬਚਣ ਦੇ ਲਈ ਉਹ ਕਿਸੇ ਤਰੀਕੇ ਨਾਲ ਉਥੋਂ ਭੱਜ ਨਿਕਲਿਆ।ਕੈਨੇਡਾ ਤੋਂ ਆਉਣ ਤੋਂ ਬਾਅਦ ਉਹ ਲਾਜਪਤ ਨਗਰ ਵਿਚ ਸਪਾਰਕਜ ਨਾਂ ਦਾ ਹੈਲਥ ਕਲੱਬ ਚਲਾ ਰਿਹਾ ਹੈ। ਜ¦ਧਰ ਤੋਂ ਹੀ ਬੈਠ ਕੇ ਉਹ ਦੂਜੇ ਰਾਜਾਂ ਤੋਂ ਅਫ਼ੀਮ ਲਿਆ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਸਪਲਾਈ ਕਰਦਾ ਸੀ। ਸੈਲ ਦੁਆਰਾ 20 ਅਪ੍ਰੈਲ ਨੂੰ ਜੀਟੀ ਰੋਡ ਸਥਿਤ ਹਾਈਪਰ ਸਿਟੀ ਤੋਂ ਜ¦ਧਰ ਦੇ ਪਿੰਡ ਰੁੜਕਾ ਨਿਵਾਸੀ ਪ੍ਰੀਤਾ ਸਿੰਘ ਸੰਧੂ ਜਿਸ ਦੋਸ਼ੀ ਨੂੰ ਕਾਬੂ ਕੀਤਾ ਗਿਆ ਸੀ। ਉਹ ਵੀ 6 ਸਾਲ ਅਮਰੀਕਾ ਵਿਚ ਬੀਤਾ ਚੁੱਕਾ ਹੈ। ਅਮਰੀਕਨ ਸਰਕਾਰ ਨੇ ਉਸ ਨੂੰ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਕਾਰਨ ਭਾਰਤ ਡਿਪੋਰਟ ਕੀਤਾ ਸੀ। ਪ੍ਰੀਤਾ ਸਿੰਘ ਗੁਰਨੀਤ ਦੇ ਲਈ ਅਫ਼ੀਮ ਦੀ ਸਪਲਾਈ ਕਰਦਾ ਸੀ। ਪ੍ਰੀਤਾ ਸਿੰਘ ਦੇ ਨਾਲ ਕਾਬੂ ਕੀਤਾ ਗਿਆ ਦੂਜਾ ਦੋਸ਼ੀ ਕਮਲਜੀਤ ਸਿੰਘ ਵੀ ਰੁੜਕਾ ਪਿੰਡ ਦਾ ਹੈ। ਸਿਰਫ 18 ਸਾਲਾਂ ਦਾ ਕਮਲਜੀਤ ਸਿੰਘ ਪੈਸਿਆਂ ਦੇ ਲਾਲਚ ਵਿਚ ਇਸ ਧੰਦੇ ਵਿਚ ਜੁੜ ਗਿਆ ਸੀ। ਕੈਨੇਡੀਅਨ ਨਾਗਰਿਕ ਅਫ਼ੀਮ ਤਸਕਰ ਗੁਰਨੀਤ ਸਿੰਘ ਚੱਠਾ ਦੇ ਖ਼ਿਲਾਫ਼ ਲੁਕ ਆਊਟ ਸਰਕੂਲਰ (ਐਲਓਸੀ) ਜਾਰੀ ਹੋ ਚੁੱਕਾ ਹੈ। ਸਪੈਸ਼ਲ ਸੈਲ ਦੇ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਰਨੀਤ ਸਿੰਘ ਨੂੰ ਵਿਦੇਸ਼ ਜਾਣ ਤੋਂ ਰੋਕਣ ਦੇ ਲਈ ਐਲਓਸੀ ਜਾਰੀ ਹੋ ਚੁੱਕੀ ਹੈ। 18 ਕਿਲੋ ਅਫ਼ੀਮ ਸਮੇਤ ਕਾਬੂ ਕੀਤੇ ਤਸਕਰਾਂ ਦੇ ਤਾਰ ਜੇਲ੍ਹ ਵਿਚ ਬੰਦ ਮਹਿਲਾ ਤਸਕਰ ਨਾਲ ਜੁੜੇ ਹਨ। ਜ¦ਧਰ ਦੀ ਮਹਿਲਾ ਤਸਕਰ ਜੀਵਨ ਲਤਾ ਜਿਸ ਨੂੰ ਸਾਲ 2008 ਵਿਚ ਪੁਲਿਸ ਨੇ ਪੰਜ ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਸੀ ਉਹ ਇਸ ਤਸਕਰੀ ਦੀ ਮੁੱਖ ਦੋਸ਼ੀ ਮੰਨੀ ਜਾ ਰਹੀ ਹੈ। ਜੀਵਨ ਲਤਾ ਦੇ ਨਾਲ ਉਸ ਦਾ ਬੇਟਾ ਵੀ ਹੈਰੋਇਨ ਤਸਕਰੀ ਵਿਚ ਜ¦ਧਰ ਜੇਲ੍ਹ ਵਿਚ ਬੰਦ ਹੈ। ਸੂਤਰਾਂ ਦੇ ਅਨੁਸਾਰ ਜੇਲ੍ਹ ਵਿਚ ਬੈਠੀ ਜੀਵਲ ਲਤਾ ਨੇ ਅਪਣਾ ਨੈਟਵਰਕ ਵਿਦੇਸ਼ਾਂ ਵਿਚ ਵਿਛਾ ਰੱਖਿਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਕਈ ਨਾਮਵਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਫਿਲਹਾਲ ਪ੍ਰੀਤਾ ਸਿੰਘ ਅਤੇ ਕਮਲਜੀਤ ਸਿੰਘ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਰਾਜਪੁਰਾ,23ਅਪ੍ਰੈਲ(ਪੰਜਾਬ ਹੈੱਡਲਾਈਨ):-ਬਲਾਕ ਰਾਜਪੁਰਾ ਦੇ ਪਿੰਡ ਰਾਈਮਾਜਰਾ ਵਾਸੀ ਨੌਜਵਾਨ ਦਾ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ’ਚ ਕਤਲ ਹੋ ਗਿਆ। ਪਿੰਡ ਰਾਈਮਾਜਰਾ ਵਿਖੇ ਅਪਣੇ ਪਰਿਵਾਰ ਨਾਲ ਬੇਹੱਦ ਗ਼ਮ ’ਚ ਬੈਠੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਲਖਵਿੰਦਰ ਸਿੰਘ ਨੇ ਪਿੰਡ ਮਾਣਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ +2 ਪਾਸ ਕੀਤੀ ਤੇ ਇਸੇ ਦੌਰਾਨ ਉਸ ਦਾ ਰਿਸ਼ਤਾ ਪਿੰਡ ਬਲਾੜੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਾਸੀ ਗੁਰਦੀਪ ਸਿੰਘ ਦੀ ਆਸਟ੍ਰੇਲੀਆ ਵਿਖੇ ਪੜ੍ਹਾਈ ਦੇ ਆਧਾਰ ’ਤੇ ਗਈ ਲੜਕੀ ਬੇਅੰਤ ਕੌਰ ਨਾਲ ਹੋ ਗਿਆ। ਉਨ੍ਹਾਂ ਦੱਸਿਆ ਕਿ 2007 ’ਚ ਦੋਹਾਂ ਦਾ ਵਿਆਹ ਹੋ ਗਿਆ ਜਿਸ ਤੋਂ 6 ਮਹੀਨੇ ਬਾਅਦ ਲਖਵਿੰਦਰ ਸਿੰਘ ਵੀ ਸਪਾਊਸ ਵੀਜ਼ੇ ਦੇ ਆਧਾਰ ’ਤੇ ਅਪਣੀ ਨਵਵਿਆਹੁਤਾ ਪਤਨੀ ਬੇਅੰਤ ਕੌਰ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਚਲਾ ਗਿਆ। ਬੇਅੰਤ ਕੌਰ ਪੜ੍ਹਦੀ ਰਹੀ ਤੇ ਲਖਵਿੰਦਰ ਸਿੰਘ ਕਿਸੇ ਫੈਕਟਰੀ ’ਚ ਤਿੰਨ ਸਾਲ ਤੋਂ ਨੌਕਰੀ ਕਰ ਰਿਹਾ ਸੀ। ਇਨ੍ਹੀਂ ਦਿਨੀਂ ਬੇਅੰਤ ਕੌਰ 5 ਅਪ੍ਰੈਲ ਤੋਂ ਅਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਭਾਰਤ ਆਈ ਹੋਈ ਹੈ। ਗੁਰਚਰਨ ਸਿੰਘ ਰਾਈਮਾਰਾ ਨੇ ਦੱਸਿਆ ਕਿ ਆਸਟ੍ਰੇਲੀਆ ’ਚ ਰਹਿੰਦੇ ਉਨ੍ਹਾਂ ਦੇ ਜਵਾਈ ਸੁਖਦੀਪ ਸਿੰਘ ਮੂਲ ਨਿਵਾਸੀ ਪਿੰਡ ਮਾਧਪੁਰ ਜ਼ਿਲ੍ਹਾ ਲੁਧਿਆਣਾ ਦਾ ¦ਘੇ ਰਾਤ ਕਰੀਬ ਦੋ ਵਜੇ ਫੋਨ ਮੇਰੇ ਵੱਡੇ ਲੜਕੇ ਕੁਲਵਿੰਦਰ ਸਿੰਘ ਕੋਲ ਆਇਆ ਕਿ ਲਖਵਿੰਦਰ ਸਿੰਘ ਦਾ ਆਸਟ੍ਰੇਲੀਆ ’ਚ ਉਥੋਂ ਦੇ ਵਸਨੀਕ ਕਿਸੇ ਵਿਅਕਤੀ ਨੇ ਕਾਤਲਾਨਾ ਹਮਲਾ ਕਰਕੇ ਕਤਲ ਕਰ ਦਿੱਤਾ ਹੈ। ਫੋਨ ’ਤੇ ਉਨ੍ਹਾਂ ਦੇ ਜਵਾਈ ਸੁਖਦੀਪ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ (25) ਫੈਕਟਰੀ ਵਿਚ ਡਿਊਟੀ ਖਤਮ ਕਰਕੇ ਜਦੋਂ ਅਪਣੀ ਰਿਹਾਇਸ਼ ’ਤੇ ਹਾਊਸ ਵੈਨ ਵਿਖੇ ਸੁੱਤਾ ਹੋਇਆ ਸੀ ਤਾਂ ਇੱਕ ਵਿਅਕਤੀ ਨੇ ਉਸ ਦੇ ਕਮਰੇ ਦੇ ਬਾਹਰ ਲੱਗੀ ਘੰਟੀ ਵਜਾ ਕੇ ਲਖਵਿੰਦਰ ਸਿੰਘ ਨੂੰ ਕਮਰੇ ਤੋਂ ਬਾਹਰ ਸੱਦਿਆ ਤੇ ਉਸ ’ਤੇ ਹਾਕੂਆਂ ਨਾਲ ਕਾਤਲਾਨਾ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਲਖਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੁਖਦੀਪ ਸਿੰਘ ਮੁਤਾਬਕ ਲਖਵਿੰਦਰ ਸਿੰਘ ਦੇ ਕਾਤਲ ਨੂੰ ਉਥੋਂ ਦੀ ਪੁਲਿਸ ਨੇ ਕਾਬੂ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਲਖਵਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਉਥੇ ਕਿਸੇ ਵੀ ਵਿਅਕਤੀ ਨਾਲ ਕੋਈ ਰੰਜਿਸ ਨਹੀਂ ਸੀ। ਮੌਤ ਦੇ ਸਹੀ ਕਾਰਨ ਪੜਤਾਲ ਉਪਰੰਤ ਹੀ ਪਤਾ ਲੱਗਣਗੇ। ਮ੍ਰਿਤਕ ਨੇ ਆਸਟ੍ਰੇਲੀਆ ’ਚ ਪੱਕੀ ਰਿਹਾਇਸ਼ ਵਾਸਤੇ ਦਰਖ਼ਾਸਤ ਦਿੱਤੀ ਹੋਈ ਸੀ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਉਸ ਖੇਤਰ ਵਿਚ ਰਹਿੰਦੇ ਭਾਰਤੀ  ਡਰੇ ਹੋਏ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਸਟ੍ਰੇਲੀਆ ’ਚ ਰਹਿੰਦੇ ਭਾਰਤੀਆਂ ਉਪਰ ਹਮਲੇ ਕਰਨ ਜਾਂ ਕਤਲ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।

Thursday, 21 April 2011

ਨਿਊਜ਼ੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਤੋਂ ਸ਼ਾਨਦਾਰ ਨਗਰ ਕੀਰਤਨ-ਚਾਰੇ ਪਾਸੇ ਖਾਲਸਈ ਰੰਗ

ਆਕਲੈਂਡ,21ਅਪਰੈਲ(ਹਰਜਿੰਦਰ ਸਿੰਘ ਬਸਿਆਲਾ):- ਨਿਊਜ਼ੀਲੈਂਡ ਦੇ ਵਿਚ ਬੀਤੇ ਦਿਨੀਂ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਮੈਨੁਰੇਵਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਵਿਸ਼ੇਸ਼ ਕੀਰਤਨ ਦੀਵਾਨ ਅਤੇ ਕਥਾ ਸਮਾਗਮ ਕਰਵਾਇਆ ਗਿਆ। ਸਾਲਾਨਾ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਕੇਸਰੀ ਬਾਣਾ ਪਹਿਨੀ ਪੰਜਾ ਪਿਆਰਿਆਂ ਨੇ ਨਿਸ਼ਾਨ ਸਾਹਿਬ ਦੇ ਨਾਲ ਕੀਤੀ ਅਤੇ ਠਾਠਾਂ ਮਾਰਦੀਆਂ ਸੰਗਤਾਂ ਨੇ ਮੁੱਖ ਮਾਰਗਾਂ ਤੋਂ ਚਲਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਨਾਲ-ਨਾਲ ਹੁੰਦੇ ਕੀਰਤਨ ਤੇ ਬੋਲੇ ਸੋ ਨਿਹਾਲ ਜੈਕਾਰੇ ਲਗਾ ਸਿੱਖ ਪੰਥ ਦੀ ਵੱਖਰੀ ਤੇ ਨਿਆਰੀ ਹੌਂਦ ਨੂੰ ਪ੍ਰਗਟ ਕੀਤਾ। ਗੁਰੂ ਮਹਾਰਾਜ ਦੀ ਸਵਾਰੀ ਨੂੰ ਬੜੀ ਹੀ ਸੁੰਦਰ, ਫੁੱਲਾਂ ਨਾਲ ਸਜਾਈ ਗਈ ਪਾਲਕੀ ਅਤੇ ਵੱਡੇ ਟਰੱਕ ਦੇ ਮਗਰਲੇ ਪਾਸੇ ਦੇ ਵੱਡੇ ਡੈਕ ਉਤੇ ਸ਼ੁਸ਼ੋਭਿਤ ਕੀਤਾ ਗਿਆ ਸੀ। ਪੂਰੇ ਰਸਤੇ ਨੂੰ ਸੇਵਾਦਾਰਾਂ ਨੇ ਝਾੜੂ ਅਤੇ ਪਾਣੀ ਦੇ ਨਾਲ ਅੱਗੇ-ਅਗੇ ਸਾਫ਼ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਪੰਜਾ ਪਿਆਰਿਆਂ ਦੇ ਕਾਫ਼ਲੇ ਨੂੰ ਸਤਿਕਾਰ ਦਿੱਤਾ। ਇਸ ਮੌਕੇ ਦਰਬਾਰ ਹਾਲ ਵਿਚ ਸਜੇ ਕੀਰਤਨ ਦੀਵਾਨ ਵਿਚ ਪਹਿਲਾਂ ਬੱਚਿਆਂ ਨੇ ਕੀਰਤਨ ਕੀਤਾ, ਫਿਰ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਵਾਲਿਆਂ ਦੇ ਜਥੇ ਨੇ, ਫਿਰ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਵੱਲੋਂ ਅੰਮ੍ਰਿਤ ਵਿਸ਼ੇ 'ਤੇ ਕਥਾ ਅਤੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁਹੰਚੇ ਹੋਏ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ ਵੱਲੋਂ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰਮਤਿ ਤੋਂ ਜਾਣੂ ਕਰਵਾਇਆ। ਇਸ ਖੁਸ਼ੀ ਭਰੇ ਮੌਕੇ ਚਾਰੇ ਪਾਸੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਸੀ। ਗੁਰਦੁਆਰਾ ਸ੍ਰੀ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੇ ਸੇਵਾਦਾਰਾਂ, ਸਹਿਯੋਗੀ ਸੱਜਣ ਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ ਗਿਆ।

ਕੀ ਕੋਈ 'ਪੰਥ-ਦਰਦੀ' ਇਨ੍ਹਾਂ ਦੀ ਸੁੱਧ ਵੀ ਲਏਗਾ?


(-ਜਸਵੰਤ ਸਿੰਘ 'ਅਜੀਤ')ਅੱਜ ਸਿੱਖ ਪੰਥ ਨੂੰ ਅਣਸੁਲਝੇ ਵਿਵਾਦਾਂ ਵਿੱਚ ਇਤਨਾ ਉਲਝਾ ਦਿੱਤਾ ਗਿਆ ਹੋਇਆ ਹੈ ਕਿ ਕਿਸੇ ਵੀ ਸਿੱਖ ਸੰਸਥਾ ਜਾਂ ਕਿਸੇ ਵੀ ਸਿੱਖ ਆਗੂ ਨੂੰ ਇਸ ਗਲ ਦੀ ਚਿੰਤਾ ਤਕ ਨਹੀਂ ਰਹਿ ਗਈ ਹੋਈ ਕਿ ਉਹ ਇਸ ਗਲ ਨੂੰ ਗੰਭੀਰਤਾ ਨਾਲ ਸਮਝ ਸਕੇ ਕਿ ਅੱਜ ਸਿੱਖ-ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟਦੇ ਕਿਉਂ ਜਾ ਰਹੇ ਹਨ? ਸਿੱਖੀ ਦੀਆਂ ਧਾਰਮਕ ਮਾਨਤਾਵਾਂ ਨਾਲੋਂ ਟੁੱਟ ਰਹੇ ਇਨ੍ਹਾਂ ਨੌਜਵਾਨਾਂ ਨੂੰ ਕਿਵੇਂ ਸੰਭਾਲਿਆ ਅਤੇ ਮੁੜ ਸਿੱਖੀ ਵਿਰਸੇ ਨਾਲ ਜੋੜ, ਉਨ੍ਹਾਂ ਵਿੱਚ ਵਧ ਰਹੇ ਪਤਿਤਪੁਣੇ ਦੇ ਰੁਝਾਨ ਨੂੰ ਠਲ੍ਹ ਪਾਈ ਜਾਏ? ਹੋਰ ਤਾਂ ਹੋਰ ਸਿੱਖੀ ਦੇ ਪ੍ਰਚਾਰ ਪ੍ਰਤੀ ਸਮਰਪਿਤ ਹੋਣ ਦਾ ਦਾਅਵਾ ਕਰਨ ਵਾਲੀਆਂ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਕੋਲ ਵੀ ਇਤਨਾ ਸਮਾਂ ਨਹੀਂ ਰਹਿ ਗਿਆ ਹੋਇਆ ਕਿ ਉਹ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਰਹਿ ਰਹੇ ਸਿੱਖਾਂ ਦੀ ਸੁੱਧ-ਸਾਰ ਲੈ ਸਕਣ ਅਤੇ ਪਤਾ ਲਾ ਸਕਣ ਕਿ ਉਹ ਕਿਹੋ ਜਿਹਾ ਜੀਵਨ ਜੀਣ ਲਈ ਮਜਬੂਰ ਹੋ ਰਹੇ ਹਨ? ਕੋਈ 'ਨਾਨਕਸ਼ਾਹੀ ਕੈਲੰਡਰ' ਦੀ ਚਿੰਤਾ ਵਿੱਚ ਘੁਲ ਰਿਹਾ ਹੈ, ਤੇ ਕੋਈ 'ਦਸਮ ਗ੍ਰੰਥ' ਨੂੰ ਲੈ ਕੇ ਹਾਇ-ਤੋਬਾ ਮਚਾਣ ਵਿੱਚ ਰੁਝਿਆ ਹੋਇਆ ਹੈ। ਕਿਸੇ ਨੂੰ ਇਹ ਗ਼ਮ ਖਾ ਰਿਹਾ ਹੈ ਕਿ ਰਾਗਮਾਲਾ ਕਿਉਂ ਪੜ੍ਹੀ ਜਾ ਰਹੀ ਹੈ? ਕੋਈ ਮੂਲਮੰਤ੍ਰ ਦੀ ਸੀਮਾਂ ਨਿਸ਼ਚਿਤ ਕਰਨ ਲਈ ਤਰਲੋ-ਮੱਛੀ ਹੋ ਰਿਹਾ ਹੈ। ਕਿਸੇ ਨੂੰ ਇਹ ਗਲ ਸਹਿਣ ਨਹੀਂ ਹੋ ਰਹੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ 'ਦੇਵ' ਸ਼ਬਦ ਕਿਉਂ ਵਰਤਿਆ ਜਾ ਰਿਹਾ ਹੈ। ਕੋਈ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗਦੀ ਦਿਤੇ ਜਾਣ ਦੇ ਸਬੂਤ ਮੰਗਣ ਤੇ ਤੁਲਿਆ ਬੈਠਾ ਹੈ। ਇਥੋਂ ਤਕ ਕਿ ਇਤਿਹਾਸ ਅਤੇ ਧਰਮ ਦੀਆਂ ਸਥਾਪਤ ਮਾਨਤਾਵਾਂ ਅਤੇ ਮਰਿਆਦਾਵਾਂ ਪੁਰ ਵੀ ਸੁਆਲ ਉਠਾਏ ਅਤੇ aਨ੍ਹਾਂ ਬਾਰੇ ਵਿਵਾਦ ਛੇੜ, ਉਨ੍ਹਾਂ ਨੂੰ ਵਧਾਇਆ ਜਾ ਰਿਹਾ ਹੈ। ਕੋਈ ਇਹ ਮਹਿਸੂਸ ਕਰਨ ਲਈ ਤਿਆਰ ਨਹੀਂ ਕਿ ਇਨ੍ਹਾਂ ਵਿਵਾਦਾਂ ਦੇ ਵਧਦਿਆਂ ਜਾਣ ਦਾ ਅੱਜ ਦੀ ਨੌਜਵਾਨ ਪੀੜ੍ਹੀ ਪੁਰ ਕੀ ਪ੍ਰਭਾਵ ਪੈ ਰਿਹਾ ਹੈ। ਮਤਲਬ ਇਹ ਕਿ ਹਰ ਕੋਈ ਆਪਣੇ ਸਵਾਰਥ ਦੀਆਂ ਰੋਟੀਆਂ ਸੇਂਕਣ ਵਿੱਚ ਮਸਤ ਹੈ। ਇਨ੍ਹਾਂ ਹਾਲਾਤ ਦੇ ਚਲਦਿਆਂ ਹਰ ਕੋਈ ਅਜਿਹਾ ਉਲਝਦਾ ਚਲਿਆ ਜਾ ਰਿਹਾ ਹੈ ਕਿ ਉਸਨੂੰ ਪਤਾ ਤਕ ਹੀ ਨਹੀਂ ਚਲ ਰਿਹਾ ਕਿ ਦੂਰ-ਦਰਾਜ਼ ਦੇ ਹਿਸਿਆਂ ਵਿੱਚ ਵਸ ਰਹੇ ਸਿੱਖਾਂ ਨਾਲ ਕੀ ਬੀਤ ਰਹੀ ਹੈ?
ਦੂਰ-ਦਰਾਜ਼ ਦੇ ਹਿਸਿਆਂ ਵਿੱਚ ਕਿਵੇਂ ਸਿੱਖਾਂ ਨੂੰ ਹਕਾਰਤ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ, ਇਸਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਨੇਪਾਲ, ਆਸਾਮ, ਮੇਘਾਲਿਆ ਆਦਿ ਰਾਜਾਂ  ਦੇ ਪ੍ਰਚਾਰ ਦੌਰੇ ਤੋਂ ਪਰਤੇ ਜੰਮੂ ਦੇ ਡੇਰਾ ਨੰਗਾਲੀ ਸਾਹਿਬ ਦੇ ਮੁੱਖੀ, ਮਹੰਤ ਮਨਜੀਤ ਸਿੰਘ, ਨਾਲ ਦਿੱਲ਼ੀ ਦੇ ਇਕ ਮਿਤ੍ਰ ਦੇ ਪਰਿਵਾਰਕ ਸਮਾਗਮ ਵਿੱਚ ਮੁਲਾਕਾਤ ਹੋ ਗਈ। ਗਲਾਂ-ਗਲਾਂ ਵਿੱਚ ਉਨ੍ਹਾਂ ਰਾਜਾਂ, ਜਿਨ੍ਹਾਂ ਦਾ ਦੌਰਾ ਕਰ ਉਹ ਪਰਤੇ ਸਨ, ਵਿੱਚ ਵਸਦੇ ਸਿੱਖਾਂ ਬਾਰੇ ਚਰਚਾ ਛਿੜੀ ਤਾਂ ਉਨ੍ਹਾਂ ਬੜੇ ਹੀ ਦੁਖ ਅਤੇ ਉਦਾਸੀਨਤਾ ਭਰੇ ਸ਼ਬਦਾਂ ਵਿੱਚ ਦਸਿਆ ਕਿ ਆਸਾਮ ਅਤੇ ਮੇਘਾਲਿਆ, ਰਾਜਾਂ ਵਿੱਚ ਤਿੰਨ-ਤਿੰਨ ਪਿੰਡ ਅਜਿਹੇ ਹਨ, ਜਿਨ੍ਹਾਂ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਵਸਦੇ ਹਨ। ਇਨ੍ਹਾਂ ਪਿੰਡਾਂ ਵਿੱਚ ਵਸ ਰਹੇ ਸਿੱਖ ਨਾ ਕੇਵਲ ਸਿੱਖੀ ਸਰੂਪ ਵਿੱਚ ਪੂਰੇ ਹਨ, ਸਗੋਂ ਇਨ੍ਹਾਂ ਵਿਚੋਂ ਕਈਆਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ, ਜਿਸਦਾ ਪਾਲਣ ਉਹ ਬੜੀ ਸ਼ਰਧਾ, ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਕਰਦੇ ਹਨ। ਪਰ ਬਦਕਿਸਮਤੀ ਦੀ ਗਲ ਇਹ ਹੈ ਕਿ ਸਾਡੀਆਂ ਧਰਮ-ਪ੍ਰਚਾਰ ਦੇ ਨਾਂ ਤੇ ਕਰੋੜਾਂ ਰੁਪਏ ਸਾਲਾਨਾਂ ਖਰਚ ਕਰਨ ਦੀਆਂ ਦਾਅਵੇਦਾਰ ਜਥੇਬੰਦੀਆਂ ਵਿਚੋਂ ਕਿਸੇ ਵਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ, ਜਿਸਦੇ ਫਲਸਰੂਪ ਉਥੇ ਉਨ੍ਹਾਂ ਨੂੰ 'ਸਵੀਪਰ' (ਸਫਾਈ ਕਰਮਚਾਰੀ) ਵਜੋਂ ਕੰਮ ਕਰਨ ਤੇ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਇਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਨ੍ਹਾਂ ਰਾਜਾਂ ਵਿੱਚਲੇ ਸਥਾਨਕ ਲੋਕਾਂ ਵਲੋਂ ਸਮੁਚੇ ਰੂਪ ਵਿੱਚ ਹੀ ਸਿੱਖਾਂ ਨੂੰ ਸਵੀਪਰ (ਸਫਾਈ ਕਰਮਚਾਰੀ) ਹੀ ਸਮਝਿਆ ਜਾਣ ਲਗਾ ਹੈ।
ਇਸ ਗਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਵਾਰ ਜਦੋਂ ਉਹ ਆਸਾਮ ਦੌਰੇ ਤੇ ਗਏ ਤਾਂ ਇਕ ਸਿੱਖ ਨੇ ਉਨ੍ਹਾਂ ਨਾਲ ਜਿਸ ਘਟਨਾ ਦੀ ਸਾਂਝ ਪਾਈ, ਉਸਨੇ ਉਨ੍ਹਾਂ ਦੇ ਰੋਂਗਟੇ ਖੜੇ ਕਰ ਦਿਤੇ।
ਉਨ੍ਹਾਂ ਦਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਦਸੀ ਗਈ, ਜਦੋਂ ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਕੇ ਪੀ ਐਸ ਗਿਲ ਨੂੰ ਇਕ ਉੱਚ ਸਰਕਾਰੀ ਅਹੁਦੇ ਤੇ ਨਿਯੁਕਤ ਕਰ ਭਾਰਤ ਸਰਕਾਰ ਵਲੋਂ ਆਸਾਮ ਭੇਜਿਆ ਗਿਆ ਹੋਇਆ ਸੀ। ਦਸਿਆ ਗਿਆ ਕਿ ਉਨ੍ਹਾਂ ਦਿਨਾਂ ਵਿੱਚ ਹੀ ਇਕ ਦਿਨ ਉਹ ਬਾਜ਼ਾਰ ਗਏ ਤੇ ਉਨ੍ਹਾਂ ਇਕ ਸਬਜ਼ੀ ਵਾਲੇ ਦੀ ਦੁਕਾਨ ਤੇ ਖੜਿਆਂ ਹੋ, ਇਕ ਸਬਜ਼ੀ ਨੂੰ ਹੱਥ ਲਾ, ਉਸਦਾ ਭਾਅ ਪੁਛਿਆ। ਉਨ੍ਹਾਂ ਦੇ ਸਬਜ਼ੀ ਨੂੰ ਹੱਥ ਲਾਣ ਦੀ ਦੇਰ ਸੀ ਕਿ ਦੁਕਾਨਦਾਰ ਉਨ੍ਹਾਂ ਨੂੰ ਚੀਖ ਕੇ ਪੈ ਗਿਆ। ਕਹਿਣ ਲਗਾ ਕਿ ਤੂੰ ਮੇਰੀ ਸਾਰੀ ਸਬਜ਼ੀ ਭਿਟਾ ਦਿਤੀ ਹੈ। ਇਤਨਾ ਆਖਦਿਆਂ ਉਸਨੇ ਉਹ ਸਾਰੀ ਸਬਜ਼ੀ ਚੁਕ, ਸੁੱਟ ਦਿਤੀ। ਸਬਜ਼ੀ ਵਾਲੇ ਦਾ ਇਹ ਵਰਤਾਉ ਵੇਖ ਗਿਲ ਸਾਹਿਬ ਗਰਮ ਹੋ, ਰਹੁਬ ਝਾੜਦਿਆਂ ਉਸਨੂੰ ਕਹਿਣ ਲਗੇ ਕਿ ਤੂੰ ਜਾਣਦਾ ਨਹੀਂ ਕਿ ਮੈਂ ਕੋਣ ਹਾਂ? ਦੁਕਾਨਦਾਰ ਨੇ ਵੀ ਉਸੇ ਲਹਿਜੇ ਵਿੱਚ ਉਨ੍ਹਾਂ ਨੂੰ ਕਿਹਾ ਕਿ ਤੂੰ ਕੋਈ ਵੀ ਹੋਵੇਂ, ਹੈ ਤਾਂ ਸਵੀਪਰ (ਸਫਾਈ ਕਰਮਚਾਰੀ) ਹੀ। ਇਹ ਸੁਣ ਗਿਲ ਸਾਹਿਬ ਉਸਦਾ ਮੂੰਹ ਵੇਖਦੇ ਰਹਿ ਗਏ।
ਸੋਚਣ ਅਤੇ ਵਿਚਾਰਨ ਵਾਲੀ ਗਲ ਇਹ ਹੈ ਕਿ ਕੀ ਇਹ ਘਟਨਾ ਸਮੁਚੀ ਸਿੱਖ ਕੌਮ ਦਾ ਮੂੰਹ ਚਿੜ੍ਹਾਉਣ ਅਤੇ ਉਸਦਾ ਅਪਮਾਨ ਕਰਨ ਵਾਲੀ ਨਹੀਂ? ਕੀ ਇਸ ਘਟਨਾ ਦੀ ਰੋਸ਼ਨੀ ਵਿੱਚ ਕਦੀ ਸੋਚਿਆ ਜਾਇਗਾ ਕਿ ਅਸੀਂ ਕਿਹੜੇ ਕੁਰਾਹੇ ਪਏ ਹੋਏ, ਪੰਥ ਨੂੰ  ਵਿਵਾਦਾਂ ਦੇ ਜਾਲ ਵਿੱਚ ਉਲਝਾ, ਉਸਦੇ ਮਾਣ-ਸਤਿਕਾਰ ਨੂੰ ਦਾਅ ਤੇ ਲਾਉਂਦੇ ਚਲੇ ਆ ਰਹੇ ਹਾਂ?         
ਵਿਵਾਦ ਨਾਨਕਸ਼ਾਹੀ ਕੈਲੰਡਰ ਦਾ: ਬੀਤੇ ਦਿਨੀਂ ਮੇਰੇ ਦੋ ਮਜ਼ਮੂਨ, 'ਨਾਨਕਸ਼ਾਹੀ ਕੈਲੰਡਰ ਵਿਵਾਦ : ਈਮਾਨਦਾਰੀ ਹੋਵੇ ਤਾਂ ਹਲ ਸੰਭਵ' ਅਤੇ 'ਸ਼ਰਤਾਂ ਅਤੇ ਅੜੀ ਨਾਲ ਸਮੱਸਿਆਵਾਂ ਦਾ ਹਲ ਸੰਭਵ ਨਹੀਂ' ਛਪੇ ਸਨ, ਜਿਨ੍ਹਾਂ ਵਿੱਚ ਇਕ ਤਾਂ ਇਹ ਸੁਝਾਉ ਦਿੱਤਾ ਗਿਆ ਸੀ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹਲ ਕਰਨ ਪ੍ਰਤੀ ਜੇ ਈਮਾਨਦਾਰੀ ਹੋਵੇ ਤਾਂ ਇਸਨੂੰ ਹਲ ਕਰਨਾ ਅਸੰਭਵ ਨਹੀਂ ਹੈ। ਲੋੜ ਹੈ, ਤਾਂ ਕੇਵਲ ਹਊਮੈ ਦਾ ਤਿਆਗ ਕਰਨ ਦੀ। ਦੋਵਂੇ ਧਿਰਾਂ ਸ਼ਰਤਾਂ ਲਾਉਣ ਅਤੇ ਅੜੀ ਕਰਨ ਤੋਂ ਉਪਰ ਉਠ ਕੇ  ਆਪੋ-ਵਿੱਚ ਮਿਲ ਬੈਠਣ। ਸੰਨ-੨੦੦੩ ਦੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬਾਂ ਦੀਆਂ ਮਿਤੀਆਂ ਮਿੱਥ ਅਤੇ ਸੰਨ-੨੦੦੯ ਦੇ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਗਰਾਂਦਾਂ ਦੇ ਦਿਨ ਨਿਸ਼ਚਿਤ ਕਰਕੇ ਆਪੋ ਵਿੱਚ ਸਹਿਮਤੀ ਕਰ ਲੈਣ, ਤਾਂ ਉਹ ਇਸ ਵਿਵਾਦ ਨੂੰ ਸਦਾ ਲਈ ਖ਼ਤਮ ਕਰ ਸਕਦੀਆਂ ਹਨ। ਇਸਤਰ੍ਹਾਂ ਦੋਹਾਂ ਧਿਰਾਂ ਦੀ ਰਹਿ ਵੀ ਆਵੇਗੀ ਅਤੇ ਵਿਵਾਦ ਵੀ ਹਲ ਹੋ ਜਾਇਗਾ। ਇਸਦੇ ਨਾਲ ਹੀ ਇਹ ਸੁਆਲ ਵੀ ਉਨ੍ਹਾਂ ਦੇ ਸਾਹਮਣੇ ਰਖਿਆ ਕਿ ਕੀ ਦੋਵੇਂ ਧਿਰਾਂ ਪੰਥ ਦੇ ਵੱਡੇ ਹਿਤਾਂ ਨੂੰ ਮੁੱਖ ਰਖਦਿਆਂ ਪੰਥ ਨੂੰ ਵੰਡੀਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ, ਇਤਨੀ ਨਗੂਣੀ ਜਿਹੀ ਕੁਰਬਾਨੀ ਕਰਨ ਲਈ ਤਿਆਰ ਹੋ ਸਕਣਗੀਆਂ? 
ਇਸ ਪੁਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਈਆਂ ਨੇ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਸੰਨ-੨੦੦੩ ਦੇ ਕੈਲੰਡਰ ਨੂੰ ਲਾਗੂ ਕੀਤੇ ਜਾਣ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਵੀ ਮੰਨਜ਼ੂਰ ਨਹੀਂ। ਇਹ ਗਲ ਸਮਝਣ ਲਈ ਕੋਈ ਵੀ ਤਿਆਰ ਨਹੀਂ ਹੋਇਆ ਕਿ ਸ਼ਰਤਾਂ ਲਾਉਣ ਅਤੇ ਅੜੇ ਰਹਿਣ ਨਾਲ ਕਿਸੇ ਵੀ ਸਮਸਿਆ ਦਾ ਹਲ ਸੰਭਵ ਨਹੀਂ ਹੋ ਸਕਦਾ। ਸ਼ਰਤ ਲਾਉਣ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਆਪਣੀ ਗਲ ਦੂਸਰੇ ਨੂੰ ਆਪਣੇ ਮੂੰਹ ਵਿੱਚ ਪਾ ਲੈਣ ਲਈ ਮਜਬੂਰ ਕਰਨਾ। ਇਸੇ ਤਰ੍ਹਾਂ ਦੀ ਜ਼ਿਦ ਤੇ ਸ਼ਰਤ ਦੂਜੇ ਪਾਸੇ ਤੋਂ ਵੀ ਪੇਸ਼ ਕੀਤੀ ਜਾ ਸਕਦੀ ਹੈ। ਕੀ ਇਸ ਸਥਿਤੀ ਵਿੱਚ ਸਮੱਸਿਆ ਦਾ ਹਲ ਸੰਭਵ ਹੋ ਸਕੇਗਾ?
ਇਸ ਪ੍ਰਤੀਕਿਰਿਆ ਦੀ ਰੋਸ਼ਨੀ ਵਿੱਚ ਉਨ੍ਹਾਂ ਸਾਹਮਣੇ ਇਕ ਹੋਰ ਸੁਆਲ ਰਖਦਿਆਂ, ਪੁਛਿਆ ਗਿਆ ਕਿ ਕੀ ਕੋਈ ਇਸ ਸੁਆਲ ਦਾ ਤਸੱਲੀਬਖ਼ਸ਼ ਜਵਾਬ ਦੇਣ ਲਈ ਤਿਆਰ ਹੋਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦੇ ਆ ਰਹੇ ਕੈਲੰਡਰ ਕਾਰਣ, ਪੰਜ ਸਦੀਆਂ ਬੀਤ ਜਾਣ ਤੇ ਸਿੱਖੀ ਨੂੰ ਕਿਤਨਾ-ਕੁ ਨੁਕਸਾਨ ਹੋਇਆ ਹੈ? ਅਤੇ ਸੰਨ-੨੦੦੩ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ, ਇਸਨੂੰ ਸੋਧੇ ਜਾਣ ਤਕ, ਦੇ ਛੇ ਵਰ੍ਹਿਆਂ ਵਿੱਚ ਸਿੱਖੀ ਦਾ ਕਿਤਨਾ ਫੈਲਾਅ ਜਾਂ ਵਾਧਾ ਹੋਇਆ ਹੈ?
ਉਪਰੋਕਤ ਸੁਆਲਾਂ ਦਾ ਜਵਾਬ ਦੇਣ ਦੀ ਬਜਾਏ ਇਹੀ ਕਿਹਾ ਜਾਂਦਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਸੂਰਜੀ ਕੈਲੰਡਰ ਪ੍ਰਚਲਤ ਸੀ। ਇਸੇ ਗਲ ਨੂੰ ਹੀ ਮੇਰੇ ਸੁਆਲਾਂ ਦਾ ਜਵਾਬ ਮੰਨ ਲੈਣ ਲਈ ਜ਼ੋਰ ਦਿੱਤਾ ਜਾਣ ਲਗਾ। ਜਦੋਂ ਵੀ ਮੈਂ ਕਿਹਾ ਕਿ ਇਹ ਮੇਰੇ ਸੁਆਲਾਂ ਦਾ ਜਵਾਬ ਨਹੀਂ, 'ਮੈਂ ਨਾ ਮਾਨੂੰ' ਦੀ ਅੜੀ ਕਾਇਮ ਰਖੀ ਗਈ।  
ਜ਼ਰਾ ਜਿਹੀ ਸੋਚ ਰਖਣ ਵਾਲਾ ਵਿਅਕਤੀ ਵੀ ਇਹ ਸਮਝ ਸਕਦਾ ਹੈ, ਕਿ ਇਸ ਸਮਸਿਆ ਦਾ ਹਲ ਤਾਂ ਹੀ ਸੰਭਵ ਹੋਵੇਗਾ, ਜੇ ਦੋਵੇਂ ਧਿਰਾਂ ਸਿੱਖ-ਪੰਥ ਦੇ ਵਡੇ ਹਿਤਾਂ ਨੂੰ ਮੁਖ ਰਖਦਿਆਂ, ਸ਼ਰਤਾਂ ਲਾਉਣ ਦੀ ਅੜੀ ਛੱਡ ਖੁਲ੍ਹੇ ਦਿਲ ਨਾਲ ਅਕਾਲ ਤਖ਼ਤ ਦੇ ਜਥੇਦਾਰ ਦੀ ਅਗਵਾਈ ਵਿੱਚ ਮਿਲ ਬੈਠਣ ਅਤੇ ਥੋੜ੍ਹਾ-ਕੁ ਝੁਕ-ਝੁਕਾ ਕਰ ਸਮਝੌਤਾ ਕਰਨ ਲਈ ਤਿਆਰ ਹੋ ਜਾਣਗੀਆਂ।
ਉਨ੍ਹਾਂ ਮਜ਼ਮੂਨਾਂ ਵਿੱਚ ਇਹ ਚਿਤਾਵਨੀ ਵੀ ਦਿੱਤੀ ਗਈ ਸੀ ਕਿ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਸਮਾਂ ਰਹਿੰਦਿਆਂ ਹਾਲਾਤ ਨੂੰ ਸੰਭਲਿਆ ਨਾ ਗਿਆ, ਤਾਂ ਸਮਾਂ ਵਿਹਾ ਦੇਣ ਨਾਲ ਸਿੱਖੀ ਦਾ ਜੋ ਘਾਣ ਹੋਵੇਗਾ, ਉਸਦੇ ਲਈ ਆਉਣ ਵਾਲੀਆਂ ਪੀੜੀਆਂ ਅੱਜ ਦੀ ਪੀੜੀ ਨੂੰ ਕਦੀ ਵੀ ਮੁਆਫ਼ ਨਹੀਂ ਕਰਨਗੀਆਂ। 
ਹੈਰਾਨੀ ਦੀ ਗਲ ਤਾਂ ਇਹ ਹੈ ਕਿ ਅਸੀਂ ਸਿੱਖੀ ਬਚਾਣ, ਉਸਦੀ ਸੁਤੰਤਰ ਹੋਂਦ, ਸਿੱਖਾਂ ਦੀ ਅੱਡਰੀ ਪਛਾਣ, ਉਸਦੇ ਪ੍ਰਚਾਰ-ਪਸਾਰ ਦੇ ਸਾਧਨ ਗੁਰਬਾਣੀ, ਗੁਰ-ਉਪਦੇਸ਼ਾਂ ਅਤੇ ਸਿੱਖ ਇਤਿਹਾਸ ਵਿਚੋਂ ਤਲਾਸ਼ਣ ਦੀ ਬਜਾਏ ਕੈਲੰਡਰਾਂ ਵਿਚੋਂ ਤਲਾਸ਼ ਰਹੇ ਹਾਂ।
…ਅਤੇ ਅੰਤ ਵਿੱਚ: ਕਹਿਣਾ ਤਾਂ ਨਹੀਂ ਚਾਹੀਦਾ, ਪਰ ਜਿਸਤਰ੍ਹਾਂ ਦੀ ਅੜੀ ਕੀਤੀ ਜਾ ਰਹੀ ਹੈ, ਉਸਨੂੰ ਵੇਖਦਿਆਂ ਹੋਇਆਂ ਕਹੇ ਬਿਨਾਂ ਰਿਹਾ ਵੀ ਨਹੀਂ ਜਾਂਦਾ। ਜ਼ਰਾ ਸੋਚ ਕੇ ਵੇਖੋ, ਜਿਸ ਕੈਲੰਡਰ ਨੂੰ ਸਿੱਖੀ ਨਾਲ ਹੀ ਜੋੜਿਆ ਜਾਣਾ ਸੀ, ਉਸਦੀ ਅਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਤੋਂ ਹੋਣੀ ਚਾਹੀਦੀ ਸੀ। ਮਹੀਨਿਆਂ ਦੇ ਨਾਂ ਵੀ ਹਿਜਰੀ ਅਤੇ ਈਸਵੀ ਸੰਮਤਾਂ ਅਨੁਸਾਰ ਆਪਣੇ ਹੋਣੇ ਚਾਹੀਦੇ ਸਨ ਅਤੇ ਤਾਰੀਖਾਂ ਵੀ ਆਪਣੀਆਂ। ਪਰ ਇਸ ਵਿੱਚ ਇਸਦੇ ਨਾਂ 'ਨਾਨਕਸ਼ਾਹੀ' ਤੋਂ ਬਿਨਾਂ ਆਪਣਾ ਹੈ ਕੀ? ਅਰੰਭਤਾ ਬਿਕਰਮੀ ਸੰਮਤ ਤੋਂ ਕੁਝ ਅਗੇ ਪਿਛੇ ਕੀਤੀ ਗਈ ਹੋਈ ਹੈ, ਮਹੀਨਿਆਂ ਦੇ ਨਾਂ ਵੀ ਉਸੇ ਸੰਮਤ ਦੇ ਹਨ, ਪਰ  ਗੁਰਪੁਰਬਾਂ ਦੀਆਂ ਤਾਰੀਖਾਂ ਈਸਵੀ ਸੰਮਤ ਦੇ ਅਨੁਸਾਰ ਨਿਸ਼ਚਿਤ ਕੀਤੀਆਂ ਗਈਆਂ ਹਨ। ਹੈਰਾਨੀ ਤਾਂ ਇਸ ਗਲ ਦੀ ਵੀ ਹੈ ਕਿ ਖਗੋਲ ਸ਼ਾਸਤ੍ਰੀਆਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼, ਜਿਸ ਪੋਹ ਸੁਦੀ ਸਪਤਮੀ ਨੂੰ ਹੋਇਆ ਸੀ, ਉਸ ਦਿਨ ੨੩ ਦਸੰਬਰ ਸੀ, ਪਰ ਨਾਨਕਸ਼ਾਹੀ ਕੈਲੰਡਰ ਵਿੱਚ ਤਾਰੀਖ ਇਹ ਪੰਜ ਜਨਵਰੀ ਨਿਸ਼ਚਿਤ ਕਰ ਲਈ ਗਈ ਹੈ। ਸੁਆਲ ਉਠਦਾ ਹੈ ਕਿ ਮੂਲ ਤਾਰੀਖ ੨੩ ਦਸੰਬਰ ਹੀ ਕਿਉਂ ਨਹੀਂ ਨਿਸ਼ਚਿਤ ਕੀਤੀ ਗਈ ਅਤੇ ਪੰਜ ਜਨਵਰੀ ਕਿਉਂ ਅਪਨਾਈ ਗਈ?


Mobile : + 91 98 68 91 77 31                                                  E-mail : jaswantsinghajit@gmail.com
Address : Jaswant Singh ‘Ajit’,  64-C, U&V/B, Shalimar Bagh, DELHI-110088 

ਹਲਕਾ ਇੰਚਾਰਜ ਨੇ ਜੋਗੀ ਨਗਰ ਵਿੱਚ ਪੌਦੇ ਲਾ ਕੇ ਕੀਤਾ ਸ਼ੁਭ ਆਰੰਭ

ਬਠਿੰਡਾ,21ਅਪ੍ਰੈਲ(ਅਵਤਾਰ ਸਿੰਘ ਕੈਂਥ):ਅਕਾਲੀ ਦਲ ਦੇ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਜੋਗੀ ਨਗਰ ਦੇ ਸਮਾਜ ਸੇਵੀ ਨੌਜਵਾਨਾਂ ਨੇ 60 ਫੁੱਟੀ ਰੋਡ ਤੇ ਪੌਦੇ ਲਗਾਏ । ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹਲਕਾ ਇੰਚਾਰਜ ਸਰੂਪ  ਚੰਦ ਸਿੰਗਲਾ ਨੇ ਆਪਣੇ ਹੱਥਾਂ ਨਾਲ ਪੌਦੇ ਲਗਾ ਕੇ ਸ਼ੁਭ ਆਰੰਭ ਕੀਤਾ। ਹਲਕਾ ਇੰਚਾਰਜ ਨੇ ਸਮਾਜ ਸੇਵੀ ਬਲਜਿੰਦਰ ਸਿੰਘ ਜੀਤਾ ਦੇ ਇਹਨਾਂ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਦੇ ਹੋਰ ਨੌਜਵਾਨਾਂ ਨੂੰ ਨਗਰ ਦੇ ਇਹਨਾਂ ਨੌਜਵਾਨਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੌਦੇ ਲਾਉਣਾ ਬਹੁਤ ਹੀ ਪੁੰਨ ਦਾ ਕੰਮ ਹੈ। ਹਰ ਵਿਅਕਤੀ ਨੂੰ ਆਪਣੇ ਆਸੇ ਪਾਸੇ ਪੌਦੇ ਜਰੂਰ ਲਾਉਣੇ ਚਾਹੀਦੇ ਹਨ। ਇਸ ਮੌਕੇ ਗੋਲਡੀ ਤੂਰ, ਪਵਨਦੀਪ ਸਿੰਘ, ਮਨਦੀਪ ਸਿੰਘ, ਲਲਿਤ, ਜਗਸੀਰ ਸਿੰਘ, ਜੱਸੀ, ਰਵਿ ਕੁਮਾਰ, ਮਨਜੀਤ ਸਿੰਘ ਅਤੇ ਫਤਿਹ ਯੂਥ ਕਲੱਬ ਦੇ ਪ੍ਰਧਾਨ ਨਿੰਦਰਪਾਲ ਸਿੰਘ, ਮਹਾ ਸਕੱਤਰ ਸੁਖਬੀਰ ਸਿੰਘ ਆਦਿ ਹਾਜਰ ਸਨ।

ਬੇਰੁਜ਼ਗਾਰ ਲਾਈਨਮੈਨਾਂ ਦਾ ਸੰਘਰਸ਼ ਹੋਰ ਭਖਿਆ


ਗ੍ਰਿਫਤਾਰ ਬੇਰੁਜ਼ਗਾਰ ਲਾਈਨਮੈਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਮਰਨ ਵਰਤ ਸ਼ੁਰੂ 
ਬਠਿੰਡਾ,21ਅਪ੍ਰੈਲ(ਅਵਤਾਰ ਸਿੰਘ ਕੈਂਥ):ਪਿਛਲੇ ਦੋ ਤਿੰਨ ਦਿਨਾਂ ਤੋਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਤਲਵੰਡੀ ਸਾਬੋ ਵਿਖੇ ਝੂਠੇ ਪਰਚੇ ਪਾ ਕੇ ਜੇਲਾਂ ਵਿੱਚ ਬੰਦ ਕੀਤੇ 373 ਬੇਰੁਜ਼ਗਾਰ ਲਾਈਨਮੈਨਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਤੇ ਹੁਣ ਸੰਘਰਸ਼ ਹੋਰ ਤੇਜ ਹੁੰਦਾ ਜਾ ਰਿਹਾ ਹੈ। ਸੰਘਰਸ਼ ਦੇ ਰਾਹ ਤੇ ਚਲਦਿਆਂ ਜਥੇਬੰਦੀ ਵੱਲੋਂ ਵੱਡੇ ਰੋਸ਼ ਪ੍ਰਦਰਸ਼ਨ ਤੋਂ ਬਾਅਦ ਤਿੰਨ ਔਰਤਾਂ ਨੂੰ 24 ਘੰਟਿਆਂ ਲਈ ਭੁੱਖ ਹੜਤਾਲ ਤੇ ਬਿਠਾਇਆ ਗਿਆ ਸੀ ਅਤੇ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਯੂਨੀਅਨ ਵੱਲੋਂ ਭੁੱਖ ਹੜਤਾਲ ਮਰਨ ਵਰਤ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ। ਇਸੇ ਐਲਾਨ ਤਹਿਤ ਬੀਤੇ ਦਿਨੀਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵੱਲੋਂ ਆਪਣੇ ਸੰਘਰਸ਼ ਦੀ ਕੜੀ ਨੂੰ ਅੱਗੇ ਤੋਰਦਿਆਂ ਬੀਬੀ ਰਣਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਸੰਗਰੂਰ, ਸੂਬਾ ਪ੍ਰਧਾਨ ਪਿਰਮਲ ਸਿੰਘ ਦੇ ਮਾਤਾ ਜੀ ਨੂੰ ਮਰਨ ਵਰਤ ਤੇ ਬਿਠਾ ਦਿੱਤਾ ਗਿਆ। ਇਸ ਮੌਕੇ ਸੂਬਾ ਆਗੂ ਪਿਰਮਲ ਸਿੰਘ ਨੇ ਦੱਸਿਆ ਕਿ ਸਰਕਾਰ ਬੇਰੁਜ਼ਗਾਰ ਲਾਈਨਮੈਨਾਂ ਨੂੰ ਅਣਗੋਲਿਆਂ ਕਰਨ ਲਈ ਜਿਹੜਾ ਮਰਜ਼ੀ ਰੁੱਖ ਅਖਤਿਆਰ ਕਰੇ ਪਰ ਬੇਰੁਜ਼ਗਾਰ ਲਾਈਨਮੈਨ ਆਪਣੇ ਹੱਕ ਪ੍ਰਾਪਤ ਕਰਨ ਲਈ ਅਤੇ ਜੇਲਾਂ ਵਿੱਚ ਬੰਦ ਸਾਥੀਆਂ ਨੂੰ ਰਿਹਾਅ ਕਰਾਉਣ ਲਈ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਣਗੇ ਭਾਵੇਂ ਉਹਨਾ ਨੂੰ ਆਪਣੀਆਂ ਜਾਂਨਾਂ ਹੀ ਕਿਉਂ ਨਾ ਕੁਰਬਾਨ ਕਰਨੀਆਂ ਪੈਣ। ਉਹਨਾਂ ਕਿਹਾ ਕਿ ਜੇਲਾ ਵਿੱਚ ਬੰਦ ਬੇਰੁਜ਼ਗਾਰ ਲਾਈਨਮੈਨਾਂ ਦੀ ਨਜਰਬੰਦੀ ਯੂਨੀਅਨ ਦੀਆਂ ਕੁਰਬਾਨੀਆਂ ਦੇ ਇਤਿਹਾਸ ਵਿੱਚ ਦਰਜ ਹੋ ਚੁੱਕੀ ਹੈ ਅਤੇ ਹੁਣ ਬੇਰੁਜ਼ਗਾਰ ਲਾਈਨਮੈਨਾਂ ਦੇ ਮਾਤਾ ਪਿਤਾ , ਭੈਣ ਭਰਾ ਅਤੇ ਸਕੇ ਸਬੰਧੀ ਅਤੇ ਭਰਾਤਰੀ ਜਥੇਬੰਦੀਆਂ ਲਾਈਨਮੈਨਾਂ ਦੀ ਹਿਮਾਇਤ ਤੇ ਸੰਘਰਸ਼ ਵਿੱਚ ਕੁੱਦ ਕੇ ਇੱਕ ਨਵਾਂ ਰਿਕਾਰਡ ਕਾਇਮ ਕਰਨਗੀਆਂ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਬੌਖਲਾਹਟ ਵਿੱਚ ਆ ਕੇ ਵੱਖ ਵੱਖ ਜੇਲਾਂ ਵਿੱਚ ਨਜ਼ਰਬੰਦ ਬੇਰੁਜ਼ਗਾਰ ਲਾਈਨਮੈਨਾਂ ਨੂੰ ਆਪਣੇ ਮਾਤਾ ਪਿਤਾ ਨਾਲ ਮਿਲਣ ਤੇ ਪਾਬੰਦੀ ਲਗਾ ਦਿੱਤੀ ਹੈ ਜਿਹੜੀ ਸਰਕਾਰ ਦੇ ਜਨਤਾ ਪ੍ਰਤੀ ਘਟੀਆ ਵਤੀਰੇ ਨੂੰ ਜੱਗ ਜਾਹਰ ਕਰਦੀ ਹੈ। ਸੂਬਾ ਪ੍ਰਧਾਨ ਨੇ ਦੱਸਿਆ ਕਿ ਬਰਨਾਲਾ ਜੇਲ ਵਿੱਚ ਨਜ਼ਰਬੰਦ ਸਾਥੀ ਭੋਲਾ ਸਿੰਘ ਗੱਗੜਪੁਰ ਵੱਲੋਂ ਰੱਖਿਆ ਗਿਆ ਮਰਨ ਵਰਤ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਭੋਲਾ ਸਿੰਘ ਦਾ ਇਲਾਜ ਕਰਾਉਣ ਤੋਂ ਪੱਕਾ ਇਨਕਾਰ ਹੈ। ਭੋਲਾ ਸਿੰਘ ਦੇ ਹਸਪਤਾਲ ਲਿਆਉਣ ਤੋਂ ਬਾਅਦ ਮਰਨ ਵਰਤ ਤੇ ਬੈਠੇ ਬੇਰੁਜ਼ਗਾਰ ਲਾਈਨਮੈਨ ਅਮਨਦੀਪ ਸਿੰਘ ਮਾਹਲਾ ਨੂੰ ਹਾਲਤ ਗੰਭੀਰ ਹੋਣ ਤੇ ਪ੍ਰਸ਼ਾਸਨ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਉਸ ਜੁਝਾਰੂ ਯੋਧੇ ਵੱਲੋਂ ਵੀ ਆਪਣਾ ਇਲਾਜ ਕਰਾਉਣ ਤੋਂ ਇਨਕਾਰ ਕੀਤਾ ਹੋਇਆ ਹੈ । ਇਹਨਾਂ ਉਪਰੋਕਤ ਆਗੂਆਂ ਦੇ ਹਸਪਤਾਲ ਲਿਆਉਣ ਤੋਂ ਬਾਅਦ ਵੀ ਇਹ ਪ੍ਰਕ੍ਰਿਆ ਜਾਰੀ ਰੱਖੀ ਹੋਈ ਹੈ। ਪਿਰਮਲ ਸਿੰਘ ਸੰਗਰੂਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਅੜੀਅਲ ਵਤੀਰੇ ਨੂੰ ਛੱਡਕੇ ਬੇਰੁਜਗਾਰ ਲਾਈਨਮੈਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਸਦੇ ਸਿੱਟੇ ਹੋਰ ਵੀ ਗੰਭੀਰ ਨਿਕਲਣਗੇ ਜਿਸ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ। ਡਿਪਟੀ ਕਮਿਸ਼ਨਰ ਬਠਿੰਡਾ ਅੱਗੇ ਮਰਨ ਵਰਤ ਤੇ ਬੈਠੀ ਬੀਬੀ ਰਣਜੀਤ ਕੌਰ ਦੇ ਨਾਲ 24 ਘੰਟੇ ਦੀ ਲੜੀਵਾਰ ਭੁੱਖ ਹੜਤਾਲ ਲਈ ਬੀਬੀ ਮੁਖਤਿਆਰ ਕੌਰ ਪਤਨੀ ਦਰਸ਼ਨ ਸਿੰਘ ਪਿੰਡ ਭੋਤਨਾ ਜਿਲਾ ਬਰਨਾਲਾ ਤੇ ਬੀਬੀ ਸੁਖਪਾਲ ਕੌਰ ਪਤਨੀ ਰਾਮ ਸਿੰਘ ਵਾਸੀ ਪਿੰਡ ਜਲੂਰ, ਜਿਲਾਂ ਸੰਗਰੂਰ, ਆਪਣੇ ਜੇਲਾਂ ਵਿੱਚ ਨਜ਼ਰਬੰਦ ਆਪਣੇ ਪੁੱਤਰਾਂ ਦੇ ਰੁਜ਼ਗਾਰ ਅਤੇ ਰਿਹਾਈ ਖਾਤਰ ਬੈਠ ਗਏ ਹਨ। 

ਮਹਾਤਮਾ ਗਾਂਧੀ ਲੋਕ ਪ੍ਰਸਾਸਨ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਇੱਕ ਦਿਨਾ ਟਰੇਨਿੰਗ

ਬਠਿੰਡਾ,21ਅਪ੍ਰੈਲ(ਅਵਤਾਰ ਸਿੰਘ ਕੈਂਥ):ਮਹਾਤਮਾਂ ਗਾਂਧੀ ਲੋਕ ਪ੍ਰਸ਼ਾਸਨ ਸੰਸਥਾਨ ਪੰਜਾਬ ਚੰਡੀਗੜ ਦੇ ਜਿਲਾ ਕੇਂਦਰ ਬਠਿੰਡਾ ਵੱਲੋਂ ਪੁਲਿਸ ਵਿਭਾਗ ਦੇ ਅਫਸਰਾਂ ਲਈ ਇੱਕ ਦਿਨਾ ਟਰੇਨਿੰਗ ਪ੍ਰੋਗਰਾਮ 21 ਅਪ੍ਰੈਲ 2011 ਨੂੰ ਸਰਕਟ ਹਾਊਸ ਬਠਿੰਡਾ ਵਿਖੇ ਉਲੀਕਿਆ ਗਿਆ। ਪ੍ਰੋਗਰਾਮ ਦੌਰਾਨ ਪ੍ਰੋਜੈਕਟ ਕੋਆਰਡੀਨੇਟਰ ਮਨਦੀਪ ਸਿੰਘ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਪੰਜਾਬ ਚੰਡੀਗੜ ਬਾਰੇ ਦੱਸਦੇ ਹੋਏ ਇਸ ਟਰੇਨਿੰਗ ਪੋ੍ਰਗਰਾਮ ਦਾ ਮਨੋਰਥ ਦੱਸਿਆ ਅਤੇ ਟਰੇਨਿੰਗ ਵਿੱਚ ਹਾਜਰ ਅਧਿਕਾਰੀਆਂ ਨੂੰ ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਮਹਿਸੂਸ ਹੋਈਆਂ ਕਮੀਆਂ ਨੂੰ ਖੁੱਲ ਕੇ ਦੱਸਣ ਲਈ ਕਿਹਾ ਤਾਂ ਕਿ ਅੱਗੇ ਤੋਂ ਉਹਨਾਂ ਨੂੰ ਸੁਧਾਰਿਆ ਜਾ ਸਕੇ। ਇਸ ਟਰੇਨਿੰਗ ਪੋ੍ਰਗਰਾਮ ਦੌਰਾਨ ਵਿਨੋਦ ਕੁਮਾਰ ਸੀਨੀਅਰ ਸਹਾਇਕ ਡੀ ਸੀ ਦਫਤਰ, ਬਠਿੰਡਾ ਨੇ ਜਮੀਨ ਦੀ ਵੰਡ ਬਾਰੇ ਅਤੇ ਰਜਿਸਟਰੇਸ਼ਨ ਐਕਟ 1908 ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਜੇ. ਸੀ. ਪਰਿੰਦਾ ਨਾਇਬ ਤਹਿਸੀਲਦਾਰ, ਬਠਿੰਡਾ ਨੇ ਜਮੀਨ ਦੀ ਨਿਸ਼ਾਨਦੇਹੀ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਗੁਰਮੇਲ ਸਿੰਘ ਨਾਇਬ ਤਹਿਸੀਲਦਾਰ, ਰਾਮਪੁਰਾ ਫੂਲ ਨੇ ਇੰਤਕਾਲ, ਸਾਲਾਨਾ ਰਿਕਾਰਡ ਅਤੇ ਖਸਰਾ ਗਿਰਦਾਵਰੀ ਬਾਰੇ ਵਿਸਥਾਰ ਪੂਰਵਕ ਚਾਨਣÎਾ ਪਾਇਆ। ਇਸ ਟ੍ਰੇਨਿੰਗ ਪੋ੍ਰਗਰਾਮ ਵਿੱਚ ਪੁਲਿਸ ਵਿਭਾਗ ਅਮਰਜੀਤ ਸਿੰਘ ਐਸ. ਪੀ. ਹੈਡਕੁਆਟਰ, ਜਿਤੇਂਦਰ ਸਿੰਘ ਬੈਨੀਪਾਲ ਐਸ. ਪੀ. ਡੀ. ਬਠਿੰਡਾ, ਬਿਕਰਮਪਾਲ ਸਿੰਘ ਭੱਟੀ ਆਈ. ਪੀ. ਐਸ. ਤੋਂ ਇਲਾਵਾ ਜਸਵਿੰਦਰ ਸਿੰਘ ਡੀ. ਐਸ. ਪੀ. ਸਿਟੀ, ਸੁਰਿੰਦਰਪਾਲ ਸਿੰਘ ਡੀ ਐਸ ਪੀ ਤਲਵੰਡੀ ਸਾਬੋ, ਬਲਜੀਤ ਸਿੰਘ ਸਿੱਧੂ ਡੀ ਐਸ ਪੀ ਭੁੱਚੋ, ਵਿਨੋਦ ਕੁਮਾਰ ਡੀ ਐਸ ਪੀ ਰਾਮਪੁਰਾ ਫੁਲ, ਗੁਰਮੀਤ ਸਿੰਘ ਡੀ ਐਸ ਪੀ ਮੌੜ ਤੋਂ ਇਲਾਵਾ ਜਸਪਾਲ ਸਿੰਘ ਐਸ. ਐਚ. ਓ ਸਿਵਲ ਲਾਈਨ, ਜਸਕਰਨ ਸਿੰਘ ਐਸ ਐਚ ਓ ਕੈਂਟ ਬਠਿੰਡਾ, ਰਨਬੀਰ ਸਿੰਘ ਐਸ ਐਚ ਓ ਅਤੇ ਗੁਰਮੀਤ ਸਿੰਘ ਐਸ ਐਚ ਓ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਮਹਾਤਮਾਂ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਪੰਜਾਬ ਚੰਡੀਗੜ ਦੇ ਜਿਲਾ ਕੇਂਦਰ ਬਠਿੰਡਾ ਨੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਵੱਖ ਵੱਖ ਅਫਸਰਾਂ ਨੇ ਕਿਹਾ ਕਿ ਭਵਿੱਖ ਵਿੱਚ ਇਸ ਤਰਾਂ ਦੇ ਟਰੇਨਿੰਗ ਪ੍ਰੋਗਰਾਮ ਹੋਣੇ ਚਾਹੀਦੇ ਹਨ ਤਾਂ ਕਿ ਕਰਮਚਾਰੀਆਂ ਦੇ ਗਿਆਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਨਾਲ ਹੀ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਉਹਨਾਂ ਦੱਸਿਆ ਕਿ ਪੁਲਿਸ ਵਿਭਾਗ ਲਈ ਸਾਇਬਰ ਕਰਾਈਮ ਅਤੇ ਪੁਲਿਸ ਨਾਲ ਸਬੰਧਤ ਕਾਨੂੰਨਾਂ ਉਪਰ ਵੀ ਜਲਦ ਹੀ ਇੱਕ ਟਰੇਨਿੰਗ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਕਿ ਆਧੁਨਿਕ ਕਿਸਮ ਦੇ ਕਰਾਈਮ ਨੂੰ ਰੋਕਿਆ ਜਾ ਸਕੇ।

ਗੁਰਅਵਤਾਰ ਸਿੰਘ ਗੋਗੀ ਭਾਰਤੀ ਘੱਟ ਗਿਣਤੀਆਂ ਅਤੇ ਦਲਿਤ ਫਰੰਟ ਦੇ ਸ਼ਹਿਰੀ ਪ੍ਰਧਾਨ ਨਿਯੱਕਤ

ਬਠਿੰਡਾ,21ਅਪ੍ਰੈਲ(ਅਵਤਾਰ ਸਿੰਘ ਕੈਂਥ):ਬਠਿੰਡਾ ਸ਼ਹਿਰ ਦੇ ਉੱਘੇ ਸਮਾਜ ਸੇਵੀ ਨੌਜਵਾਨ ਆਗੂ ਸ: ਗੁਰਅਵਤਾਰ ਸਿੰਘ ਗੋਗੀ ਨੂੰ ਭਾਰਤੀ ਘੱਟ ਗਿਣਤੀਆਂ ਅਤੇ ਦਲਿਤ ਫਰੰਟ ਦੇ ਕੌਮੀ ਪ੍ਰਧਾਨ ਸ੍ਰ: ਸੇਵਾ ਸਿੱਘ ਸੇਖਵਾਂ ਸਿੱਖਿਆ ਮੰਤਰੀ ਪੰਜਾਬ ਨੇ ਫਰੰਟ ਦਾ ਜ਼ਿਲਾ ਬਠਿੰਡਾ ਸ਼ਹਿਰੀ ਪ੍ਰਧਾਨ ਨਿਯੱੁਕਤ ਕੀਤਾ ਹੈ। ਇਹ ਨਿਯੱੁਕਤੀ ਫਰੰਟ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ੳਘੇ ਇਤਿਹਾਸਕਾਰ ਦੇ ਯਤਨਾਂ ਸਦਕਾ ਕੀਤੀ ਗਈ ਹੈ। ਵਰਨਣਯੋਗ ਹੈ ਕਿ ਗੋਗੀ ਕਾਫੀ ਲੰਬੇ ਸਮੇਂ ਤੋਂ ਸੋ੍ਰਮਣੀ ਅਕਾਲੀ ਦਲ ਵਿੱਚ ਸੇਵਾ ਨਿਭਾ ਰਹੇ ਹਨ। ਉਹ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਜ਼ਿਲਾ ਪੱਧਰੀ ਐਡਵਾਈਜਰੀ ਦੇ ਮੈਂਬਰ, ਮਾਲਵਾ ਹੈਰੀਟੇਜ਼ ਫਾਉਡੇਸ਼ਨ ਦੇ ਸੀਨੀਅਰ ਮੈਂਬਰ ਅਤੇ ਸ੍ਰੀ ਗੁਰਦੁਆਰਾ ਸਾਹਿਬ ਕਮੇਟੀ ਸ਼ਹੀਦ ਭਾਈ ਮਤੀ ਦਾਸ ਨਗਰ ਬਠਿੰਡਾ ਦੇ ਪ੍ਰਧਾਨ ਦੇ ਅਹੱੁਦੇ ਤੇ ਸੇਵਾ ਨਿਭਾ ਰਹੇ ਹਨ।ਇਹ ਸੰਸਥਾ ਪਿਛਲੇ 8 ਸਾਲਾਂ ਤੋਂ ਸਰਕਾਰੀ ਸਿਵਲ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਦੇ ਲਈ ਮੁਫਤ ਲੰਗਰ ਦੀ ਸੇਵਾ ਨਿਭਾ ਰਹੀ ਹੈ। ਗੋਗੀ ਦੀ ਉਕਤ ਨਿਯੱੁਕਤੀ ਤੇ ਸ੍ਰ: ਸਿੰਕਦਰ ਸਿੰਘ ਮਲੂਕਾ ਸਾਬਕਾ ਮੰਤਰੀ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ, ਸਰੂਪ ਚੰਦ ਸਿੰਗਲਾ ਹਲਕਾ ਇੰਚਾਰਜ ਸ਼ਹਿਰੀ ਬਠਿੰਡਾ, ਬਲਜੀਤ ਸਿੰਘ ਬੀੜ ਬਹਿਮਣ ਮੇਅਰ ਨਗਰ ਨਿਗਮ, ਹਰਮੰਦਰ ਸਿੰਘ ਸਿੱਧੂ ਕੌਸ਼ਲਰ, ਦਲਜੀਤ ਸਿੰਘ ਬਰਾੜ ਸ਼ਹਿਰੀ ਪ੍ਰਧਾਨ ਅਕਾਲੀ ਦਲ, ਰਾਜਿੰਦਰ ਸਿੰਘ ਗੁੱਡੂ ਜਨਰਲ ਕੌਸ਼ਲ ਮੈਂਬਰ ਪੰਜਾਬ, ਹਰਮੰਦਰ ਸਿੰਘ ਸਿੱਧੂ ਕੌਸ਼ਲਰ, ਖਾਲਸਾ ਦੀਵਾਨ ਗੁ:ਸਿੰਘ ਸਭਾ ਦੇ ਪ੍ਰਧਾਨ ਭਾਈ ਰਾਜਿੰਦਰ ਸਿੰਘ ਸਿੱਧੂ,  ਭਾਈ ਸੁਖਦੇਵ ਸਿੰਘ ਚੇਅਰਮੈਨ, ਜਨਰਲ ਸਕੱਤਰ ਅਬਨਾਸ਼ ਸਿੰਘ ਸੋਢੀ, ਅਵਤਾਰ ਸਿੰਘ ਮੁੱਖ ਸੇਵਾਦਾਰ, ਵੀਰਦਵਿੰਦਰ ਸਿੰਘ ਖਾਲਸਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ , ਚਮਕੌਰ ਸਿੰਘ ਮਾਨ ਪ੍ਰਧਾਨ ਯੁਥ ਅਕਾਲੀ ਦਲ, ਰਾਜਿੰਦਰ ਮਾਨ ਸਰਕਲ ਪ੍ਰਧਾਨ, ਰਾਜਵਿੰਦਰ ਸਿੰਘ ਸਿੱਧੂ ਕੌਸ਼ਲਰ, ਬਲਜੀਤ ਸਿੰਘ ਰਾਜੂ ਸਰਾਂ ਕੌਸ਼ਲਰ ਅਤੇ ਫਰੰਟ ਦੇ ਹੋਰ ਅਹੁੱਦੇਦਾਰਾਂ ਵਲੋਂ ਵਧਾਈ ਦਿੱਤੀ ਗਈ। 

ਸਿੱਖ ਆਗੂਆਂ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ‘ਚ ਧਰਨਾ


ਬਠਿੰਡਾ,21ਅਪ੍ਰੈਲ(ਕਿਰਪਾਲ ਸਿੰਘ):-ਪੰਜਾਬ ਸਪੈਕਟ੍ਰਮ ਦੀ ਵੈੱਬਸਾਈਟ ‘ਤੇ ਛਪੀ ਖ਼ਬਰ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੇੜੇ ਆ ਰਹੀਆਂ ਚੋਣਾਂ ਸਬੰਧੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਪ੍ਰਕਿਰਿਆ ‘ਚੋਂ ਤਰੁੱਟੀਆਂ ਦੂਰ ਕਰਨ ਤੇ ਸਾਰੇ ਸਿੱਖ ਵੋਟਰਾਂ ਦੇ ਫੋਟੋ ਪਹਿਚਾਣ ਪੱਤਰ ਬਣਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 1920, ਖਾਲਸਾ ਐਕਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਵੱਲੋਂ ਅੱਜ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ‘ਚ ਧਰਨਾ ਦਿੱਤਾ ਗਿਆ¢ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਵੱਲੋਂ ਇਸ ਮੰਗ ਨੂੰ ਮੰਨਣਾ, ਜਿੱਥੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਦੱਸਿਆ ਗਿਆ, ਉਥੇ ਹੀ ਸਿੱਖ ਆਗੂਆਂ ਵੱਲੋਂ ਬਣਾਏ ਗਏ ਦਬਾਅ ਤੋਂ ਬਾਅਦ ਉਨਾਂ ਵਫ਼ਦ ਦੀਆਂ ਮੰਗਾਂ ਜਿਉਂ ਦੀ ਤਿਉਂ ਭਾਰਤ ਸਰਕਾਰ ਨੂੰ ਭੇਜਣ ਸਬੰਧੀ ਭਰੋਸਾ ਦੇ ਕੇ ਖਹਿੜਾ ਛੁਡਾਇਆ¢ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ 1920, ਖਾਲਸਾ ਐਕਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਤੇ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਆਗੂ ਜਥੇਦਾਰ ਦਰਸ਼ਨ ਸਿੰਘ ਈਸਾਪੁਰ, ਭਾਈ ਮੋਹਕਮ ਸਿੰਘ, ਜਥੇਦਾਰ ਰਘਬੀਰ ਸਿੰਘ, ਰਾਜਾਸਾਂਸੀ, ਗਗਨਜੀਤ ਸਿੰਘ ਬਰਨਾਲਾ, ਡਾ. ਮਨਜੀਤ ਸਿੰਘ ਭੋਮਾ, ਰਾਜਿੰਦਰ ਸਿੰਘ ਬਡਹੇੜੀ, ਬੀਬੀ ਗੁਰਦੀਪ ਕੌਰ ਬਰਾੜ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਆਦਿ ਇੱਕ ਵਫ਼ਦ ਦੇ ਰੂਪ ‘ਚ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ਪੁੱਜੇ¢ ਵਫ਼ਦ ਨੇ ਵੋਟਰ ਸੂਚੀ ‘ਚ ਦਰਜ ਤਰੁੱਟੀਆਂ ਹਟਾਉਣ ਤੇ ਵੋਟਰ ਸ਼ਨਾਖਤੀ ਕਾਰਡ ਜਾਰੀ ਕਰਨ ਸਬੰਧੀ ਇੱਕ ਮੰਗ ਪੱਤਰ ਕਮਿਸ਼ਨ ਦੇ ਸਕੱਤਰ ਨੂੰ ਸੌਂਪਿਆ¢ ਆਗੂਆਂ ਵੱਲੋਂ ਸਕੱਤਰ ਦੇ ਦਫ਼ਤਰ ਦੇ ਬਾਹਰ ਧਰਨਾ ਵੀ ਦਿੱਤਾ ਗਿਆ¢ ਇਸੇ ਦੌਰਾਨ ਦਫ਼ਤਰ ਪਹੁੰਚੇ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਪੰਜਾਬ ਜਸਟਿਸ (ਰਿਟਾ.) ਐਚ ਐਸ ਬਰਾੜ ਨਾਲ ਵਫ਼ਦ ਦੀ ਲੰਬੀ ਮੀਟਿੰਗ ਚੱਲੀ¢ ਮੀਟਿੰਗ ‘ਚ ਸਿੱਖ ਆਗੂਆਂ ਦਰਸ਼ਨ ਸਿੰਘ ਈਸਾਪੁਰ ਤੇ ਮਨਮੋਹਨ ਸਿੰਘ ਸਠਿਆਲਾ ਨੇ ਜਸਟਿਸ ਬਰਾੜ ਨੂੰ ਕਿਹਾ ਕਿ ਤੁਸੀਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਪ੍ਰਕਿਰਿਆ ‘ਚ ਸਮੂਹ ਵੱਖ-ਵੱਖ ਜਥੇਬੰਦੀਆਂ ਵੱਲੋਂ ਦਰਜ ਇਤਰਾਜ਼ ਦੂਰ ਕਰ ਦਿੱਤੇ ਗਏ ਹਨ, ਜਦੋਂ ਕਿ ਸਾਡੇ ਇਤਰਾਜ਼ ਜਿਉਂ ਦੇ ਤਿਉਂ ਹਨ¢ ਆਗੂਆਂ ਨੇ ਜਸਟਿਸ ਬਰਾੜ ਨੂੰ ਐਸਜੀਪੀਸੀ ਦੀ ਵੋਟਰ ਸੂਚੀ ਦਿਖਾਉਂਦਿਆਂ ਕਿਹਾ ਕਿ ਇਸ ਸੂਚੀ ‘ਚ ਸਿਆਸੀ ਲੀਡਰਾਂ ਦੀ ਸ਼ਹਿ ‘ਤੇ ਗੈਰ ਸਿੱਖ ਲੋਕਾਂ ਦੇ ਨਾਂ ਦਰਜ ਹਨ¢ ਜਸਟਿਸ ਬਰਾੜ ਨੇ ਭਰੋਸਾ ਦਿੱਤਾ ਕਿ ਮੇਰੇ ਹੁੰਦਿਆਂ ਇਕ ਵੀ ਗੈਰ ਸਿੱਖ ਵੋਟਰ ਐਸਜੀਪੀਸੀ ਚੋਣਾਂ ‘ਚ ਵੋਟ ਨਹੀਂ ਪਾ ਸਕੇਗਾ¢ ਇਸ ‘ਤੇ ਸਿੱਖ ਆਗੂਆਂ ਨੇ ਉਨਾਂ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਜਦੋਂ ਤੁਹਾਡੇ ਹੁੰਦਿਆਂ ਗੈਰ ਸਿੱਖ ਵੋਟਰਾਂ ਦੇ ਨਾਂ ਵੋਟਰ ਸੂਚੀ ‘ਚ ਪੈ ਸਕਦੇ ਹਨ ਤਾਂ ਗੈਰ ਸਿੱਖ ਵੋਟਾਂ ਵੀ ਪਾ ਸਕਦੇ ਹਨ¢ਵਫ਼ਦ ਵੱਲੋਂ ਦਲੀਲ ਦਿੱਤੀ ਗਈ ਕਿ ਜਦੋਂ ਸੰਸਦ ਤੇ ਸਾਰੀਆਂ ਅਸੈਬਲੀ ਚੋਣਾਂ ਤੋਂ ਇਲਾਵਾ ਪੰਚਾਇਤੀ ਚੋਣਾਂ ਲਈ ਵੀ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਂਦੇ ਹਨ ਤਾਂ ਇਨਾਂ ਪੰਥਕ ਚੋਣਾਂ ਲਈ ਫੋਟੋ ਸ਼ਨਾਖਤੀ ਕਾਰਡ ਕਿਉਂ ਨਹੀਂ ਜਾਰੀ ਕੀਤੇ ਜਾਂਦੇ ਆਗੂਆਂ ਨੇ ਕਿਹਾ ਕਿ ਐਸਜੀਪੀਸੀ ਜੋ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ‘ਚ ਨਿਰਪੱਖ ਚੋਣਾਂ ਯਕੀਕਨੀ ਕਿਉਂ ਨਹੀਂ ਬਣਾਈਆਂ ਜਾਂਦੀਆਂ¢ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਪੰਜਾਬ ਨੇ ਕਿਹਾ ਕਿ ਮੇਰੇ ਚੀਫ਼ ਕਮਿਸ਼ਨਰ ਨਿਯੁਕਤ ਹੋਣ ਤੋਂ ਪਹਿਲਾਂ ਵੀ ਐਸਜੀਪੀਸੀ ਚੋਣਾਂ ‘ਚ ਫੋਟੋ ਸ਼ਨਾਖਤੀ ਕਾਰਡ ਜਾਰੀ ਕਰਨ ਸਬੰਧੀ ਮਾਮਲਾ ਭਾਰਤ ਸਰਕਾਰ ਨਾਲ ਵਿਚਾਰਿਆ ਗਿਆ ਸੀ, ਪਰ ਸਰਕਾਰਾਂ ਫੋਟੋ ਸ਼ਨਾਖਤੀ ਕਾਰਡ ਜਾਰੀ ਕਰਨ ਲਈ ਖਰਚ ਕਰਨ ਨੂੰ ਤਿਆਰ ਨਹੀਂ ਹਨ¢ ਉਨਾਂ ਕਿਹਾ ਕਿ ਇਹ ਭਾਰਤ ਸਰਕਾਰ ਦੇ ਅਧਿਕਾਰ ਖੇਤਰ ਦੀ ਗੱਲ ‘ਤੇ ਜੇਕਰ ਤੁਸੀਂ ਭਾਰਤ ਸਰਕਾਰ ਤੋਂ ਇਹ ਮੰਗ ਮੰਨਵਾ ਸਕਦੇ ਹੋ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ¢ ਇਸ ਮੌਕੇ ਮਨਮੋਹਨ ਸਿੰਘ ਸਠਿਆਲਾ ਵੱਲੋਂ ਫੋਟੋ ਸ਼ਨਾਖਤੀ ਕਾਰਡ ਬਣਾਉਣ ਸਬੰਧੀ ਸਾਰੇ ਪੰਜਾਬ ਦਾ ਖਰਚ ਅਕਾਲੀ ਦਲ 1920 ਵੱਲੋਂ ਚੁੱਕੇ ਜਾਣ ਦੇ ਐਲਾਨ ‘ਤੇ ਸਿੱਖ ਆਗੂਆਂ ਵੱਲੋਂ ਬਣਾਏ ਗਏ ਦਬਾਅ ਤੋਂ ਬਾਅਦ ਚੀਫ਼ ਕਮਿਸ਼ਨਰ ਨੇ ਵਫ਼ਦ ਦੀਆਂ ਸਾਰੀਆਂ ਮੰਗਾਂ ਜਿਉਂ ਦੀ ਤਿਉਂ ਭਾਰਤ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ¢ ਇਸ ਦੌਰਾਨ ਬੋਲਦਿਆਂ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਆਖਰੀ ਇੱਕ ਹਫ਼ਤੇ ‘ਚ 25 ਲੱਖ ਵੋਟਰ ਬਣਨਾ ਹੀ ਸਭ ਤੋਂ ਵੱਡਾ ਘਪਲਾ ਸੀ¢ ਸਮੂਹ ਸਿੱਖ ਆਗੂਆਂ ਨੇ ਐਲਾਨ ਕੀਤਾ ਕਿ ਆਪਣੀ ਮੰਗਾਂ ਸਬੰਧੀ ਉਹ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ‘ਚ ਵੀ ਜਾਣਗੇ ਅਤੇ ਜੇਕਰ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ

ਅਫ਼ਗਾਨਿਸਤਾਨ 'ਚ ਗਹਿਗੱਚ ਮੁਕਾਬਲੇ ਦੌਰਾਨ 65 ਅੱਤਵਾਦੀ ਢੇਰ

ਕਾਬੁਲ,21ਅਪਰੈਲ(ਪੰਜਾਬ ਹੈੱਡਲਾਈਨ):-ਅਫ਼ਗਾਨਿਸਤਾਨ 'ਚ ਇਕ ਗਹਿਗੱਚ ਮੁਕਾਬਲੇ ਦੌਰਾਨ ਫ਼ੌਜ ਨੇ 65 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਮੁਕਾਬਲਾ ਬੁੱਧਵਾਰ ਅਤੇ ਵੀਰਵਾਰ ਦੀ ਵਿਚਕਾਰਲੀ ਰਾਤ ਨੂੰ ਕਾਬੁਲ ਤੋਂ 60 ਕਿਲੋਮੀਟਰ ਦੂਰ ਦੱਖਣ ਦੇ ਲੋਗਾਰ ਸੂਬੇ 'ਚ ਹੋਇਆ। ਸੂਬੇ ਦੇ ਬਰਾਕੀ ਬਰਾਕ ਜ਼ਿਲ੍ਹੇ 'ਚ ਅਫ਼ਗਾਨ ਫ਼ੌਜਾਂ ਅਤੇ ਨਾਟੋ ਦੀਆਂ ਫ਼ੋਰਸਾਂ ਨੇ ਤਾਲਿਬਾਨ ਅੱਤਵਾਦੀਆਂ ਵਿਰੁੱਧ ਸਾਂਝੀ ਕਾਰਵਾਈ ਦੌਰਾਨ 65 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਮੁਕਾਬਲੇ ਦੌਰਾਨ ਫ਼ੌਜ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਫ਼ਗਾਨ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ  ਫ਼ੌਜ ਦੇ ਜਵਾਨਾਂ ਅਤੇ ਅੰਤਰਰਾਸ਼ਟਰੀ ਫ਼ੌਜਾਂ ਨੇ ਬੁੱਧਵਾਰ ਦੀ ਰਾਤ ਨੂੰ ਸਾਂਝੀਂ ਮੁਹਿੰਮ ਤਹਿਤ ਅੱਤਵਾਦੀਆਂ ਦੇ ਗੁਪਤ ਟਿਕਾਣਿਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਤਾਲਿਬਾਨ ਦੇ 65 ਅੱਤਵਾਦੀ ਮਾਰੇ ਗਏ। ਤਾਲਿਬਾਨ ਦੇ ਬੁਲਾਰੇ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਦੇ ਕਹਿਣ ਮੁਤਾਬਕ ਇਸ ਦੌਰਾਨ ਸਿਰਫ਼ ਚਾਰ ਅੱਤਵਾਦੀ ਹੀ ਮਾਰੇ ਗਏ ਹਨ।

ਸੱਤਿਆ ਸਾਈਂ ਬਾਬਾ ਦੀ ਹਾਲਤ ਨਾਜ਼ੁਕ


ਪੁੱਟਪਰਥੀ21ਅਪਰੈਲ(ਪੰਜਾਬ ਹੈੱਡਲਾਈਨ):-ਦੇਸ਼ ਦੇ ਉਘੇ ਧਾਰਮਿਕ ਨੇਤਾ ਸੱਤਿਆ ਸਾਈਂ ਬਾਬਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਸਾਈਂ ਬਾਬਾ ਦੇ ਕੁਝ ਅੰਗਾਂ ਨੇ ਕੰਮ ਕਰਨਾ ਬਿਲਕੁਲ ਹੀ ਬੰਦ ਕਰ ਦਿੱਤਾ ਹੈ। ਸਾਈਂ ਬਾਬਾ ਦੀ ਹਾਲਤ ਨਾਜ਼ੁਕ ਹੋਣ ਦੀ ਖ਼ਬਰ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਸ਼ਰਧਾਲੂ ਪੁਟਾਪਰਥੀ ਦੇ ਸਾਈਂ ਆਸ਼ਰਮ ਅਤੇ ਹਸਪਤਾਲ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਹਨ। ਉਧਰ, ਆਂਧਰਾ ਪ੍ਰਦੇਸ਼ ਪੁਲਿਸ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਲਈ ਧਾਰਾ 144 ਲਗਾ ਦਿੱਤੀ ਹੈ। ਯਾਦ ਰਹੇ ਕਿ ਸਾਈਂ ਬਾਬਾ ਨੂੰ 28 ਮਾਰਚ ਨੂੰ ਦਿਲ ਅਤੇ ਸਾਹ ਲੈਣ ਦੀ ਸਮੱਸਿਆ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੱਤਿਆ ਸਾਈਂ ਇੰਸਟੀਚਿਊਟ ਆਫ਼ ਹਾਇਰ ਸਾਇੰਸਜ਼ ਦੇ ਡਾਇਰੈਕਟਰ ਡਾ. ਏ.ਐਨ. ਸਫ਼ਾਇਆ ਨੇ ਕਿਹਾ ਕਿ ਸਾਈਂ ਬਾਬਾ ਨੂੰ ਵੈਂਟੀਲੇਟਰ ਦੇ ਸਹਾਰੇ ਸਾਹ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਈਂ ਬਾਬਾ ਦੀ ਕਿਡਨੀ ਦੀ ਹਰਕਤ ਵੀ ਘੱਟ ਗਈ ਹੈ। 27 ਡਾਕਟਰਾਂ ਦੀ ਟੀਮ ਬਾਬਾ ਦੀ ਸਿਹਤ 'ਤੇ ਨਿਰੰਤਰ ਨਜ਼ਰ ਰੱਖ ਰਹੀ ਹੈ। ਅਮਰੀਕਾ ਤੋਂ ਵੀ ਮਾਹਰਾਂ ਦੀ ਇਕ ਉਚ ਪੱਧਰੀ ਟੀਮ ਪੁੱਟਪਰਥੀ ਪਹੁੰਚ ਗਈ ਹੈ।ਸੱਤਿਆ ਸਾਈਂ ਬਾਬਾ ਦੀ ਹਾਲਤ ਨਾਜ਼ੁਕ ਹੋਣ ਦੇ ਨਾਲ ਹੀ ਉਨ੍ਹਾਂ ਦੇ ਅਗਲੇ ਵਾਰਸ ਦੀ ਚੋਣ ਨੂੰ ਲੈ ਕੇ ਹਲਚਲ ਸ਼ੁਰੂ ਹੋ ਗਈ ਹੈ। ਸ੍ਰੀ ਸੱਤਿਆ ਸਾਈਂ ਸੈਂਟਰਲ ਟਰੱਸਟ ਕੋਲ 40 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ਕਰਕੇ ਸਰਕਾਰ ਦੀਆਂ ਨਜ਼ਰਾਂ ਵੀ ਸਾਈਂ ਬਾਬਾ ਦੀ ਜਾਇਦਾਦ 'ਤੇ ਲੱਗੀਆਂ ਹੋਈਆਂ ਹਨ। ਸਾਈਂ ਬਾਬਾ ਦੇ ਅਗਲਾ ਜਾਨਸ਼ੀਨ ਬਣਨ ਦੀ ਦੌੜ 'ਚ ਕਈ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਅਤੇ ਪੁਰਾਣੇ ਸੇਵਕ ਵੀ ਸ਼ਾਮਲ ਹਨ।

ਪਟਿਆਲਾ ਅੰਦਰ ਕੁਰਕੁਰੇ ਖਾਣ ਨਾਲ 6 ਜਾਣਿਆਂ ਦੀ ਹਾਲਤ ਵਿਗੜੀ

ਪਟਿਆਲਾ,21ਅਪਰੈਲ(ਧਰਮਿੰਦਰ ਕੁਮਾਰ):- ਰੋਡ ’ਤੇ ਸਥਿਤ ਪਿੰਡ ਇੰਦਰਾਪੁਰਾ ਦੇ ਇਕ ਪਰਿਵਾਰ ਦੇ ਛੇ ਮੈਂਬਰਾਂ ਦੀ ਬੀਤੇ ਦਿਨ ਦੇਰ ਸ਼ਾਮ ਕੁਰਕਰੇ ਖਾਣ ਨਾਲ ਅਚਾਨਕ ਤਬੀਅਤ ਵਿਗੜ ਗਈ ਤੇ ਹਾਲਤ ਜ਼ਿਆਦਾ ਵਿਗੜਦੀ ਦੇਖ ਪਰਿਵਾਰ ਵਲੋਂ ਉਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਕੋ¦ਬੀਆ ਏਸ਼ੀਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਤਿੰਨ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਨ੍ਹਾਂ ਵਿਚ ਰੁਪਿੰਦਰ ਕੌਰ ਪਤਨੀ ਬੇਅੰਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ ਅਤੇ ਅਮ੍ਰਿਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਸ਼ਾਮਲ ਹਨ। ਜਦੋਂ ਕਿ ਕੁਲਵੰਤ ਕੌਰ, ਮਨਦੀਪ ਕੌਰ ਤੇ ਅਮਨਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪਰਿਵਾਰ ਦੇ ਮੁਖੀ ਬੇਅੰਤ ਸਿੰਘ ਇੰਦਰਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ ਅਪਣੀ ਕੰਬਾਈਨ ਲਈ ਰੋਣੀ ਸਥਿਤ ਇਕ ਪੈਟਰੋਲ ਪੰਪ ਤੋਂ 200 ਲੀਟਰ ਡੀਜ਼ਲ ਲਿਆ ਅਤੇ ਨਾਲ ਇਕ ਪੈਕਟ ਕੁਰਕਰੇ ਵੀ ਲਏ। ਘਰ ਪਹੁੰਚਣ ’ਤੇ ਪਰਿਵਾਰ ਦੇ ਮੈਂਬਰਾਂ ਨੇ ਖਾਣਾ ਖਾਣ ਤੋਂ ਬਾਅਦ ਕੁਰਕਰੇ ਖਾ ਲਏ। ਇਸ ਤੋਂ ਕੁਝ ਦੇਰ ਬਾਅਦ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਤੇ ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਉਨ੍ਹਾਂ ਨੂੰ ਕੋਲੰਬੀਆ ਹਸਪਤਾਲ ਲਿਜਾਇਆ ਗਿਆ ਜਿੱਥੋਂ ਤਿੰਨ ਨੂੰ ਇਲਾਜ ਬਾਅਦ ਛੁੱਟੀ ਦੇ ਦਿੱਤੀ ਤੇ ਤਿੰਨ ਜ਼ੇਰੇ ਇਲਾਜ ਹਨ। ਸ੍ਰੀ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਸਿਵਲ ਸਰਜਨ ਡਾ. ਜਤਿੰਦਰ ਕੌਰ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਅਜੇ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ, ਪ੍ਰੰਤੂ ਜਿਉਂ ਹੀ ਪਤਾ ਲੱਗਦਾ ਹੈ ਤਾਂ ਤੁਰੰਤ ਟੀਮ ਭੇਜ ਕੇ ਪੈਟਰੋਲ ਪੰਪ ’ਤੇ ਰੱਖੇ ਗਏ ਕੁਰਕਰਿਆਂ ਦੀ ਜਾਂਚ ਕਰਵਾਈ ਜਾਵੇਗੀ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਰਜੀਤ ਸਿੰਘ ਰੱਖੜਾ ਨੇ ਹਸਪਤਾਲ ਜਾ ਕੇ ਬਿਮਾਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਪੁੱਛਿਆ।

ਕਿਸਾਨ ਨੂੰ ਅਗਵਾ ਕਰਨ ਦਾ ਮੁੱਖ ਦੋਸ਼ੀ ਗੁਰਦੁਆਰੇ ਦਾ ਗ੍ਰੰਥੀ ਨਿਕਲਿਆ

ਫਗਵਾੜਾ,21ਅਪ੍ਰੈਲ(ਅਸ਼ੋਕ ਸ਼ਰਮਾਂ):-ਥਾਣਾ ਸਿਟੀ ਦੀ ਪੁਲਿਸ ਨੇ ਫਗਵਾੜਾ ਵਿਚ ਮਨੀ ਚੇਂਜਰਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਅਗਵਾ ਕਰਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਲੱਖਾਂ-ਕਰੋੜਾਂ ਰੁਪਏ ਦੀ ਫਿਰੌਤੀ ਵਸੂਲਣ ਦੀ ਯੋਜਨਾ ਬਣਾ ਰਹੇ ਡਕੈਤ ਗਿਰੋਹ ਦਾ ਪਰਦਾਫਾਸ਼ ਕਰਕੇ ਗਿਰੋਹ ਦੇ 6 ਮੈਂਬਰਾਂ ਨੂੰ ਘਾਤਕ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਕਾਬੂ ਕੀਤਾ ਹੈ। ਫਗਵਾੜਾ ਮੰਡਲ ਦੇ ਐਸਪੀ ਕਮਲਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਅਮਰੀਕ ਸਿੰਘ ਚਾਹਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਪ੍ਰਾਪਰਟੀ ਡੀਲਰਾਂ ਅਤੇ ਮਨੀ ਚੇਂਜਰਾਂ ਦੇ ਅਗਵਾ ਦੀ ਡਕੈਤ ਗਿਰੋਹ ਦੇ ਮੈਂਬਰ ਮੇਹਲੀ ਗੇਟ ਇਲਾਕੇ ਦੇ ਕੋਲ ਸਥਿਤ ਵਰਿੰਦਰ ਪਾਰਕ ਵਿਚ ਯੋਜਨਾ ਬਣਾ ਰਹੇ ਹਨ। ਸੂਚਨਾ ’ਤੇ ਐਸਐਚਓ ਚਾਹਲ ਨੇ ਪੁਲਿਸ ਪਾਰਟੀ ਸਮੇਤ ਵਰਿੰਦਰ ਪਾਰਕ ਖੇਤਰ ਵਿਚ  ਛਾਪਾ ਮਾਰ ਕੇ ਮੌਕੇ ਤੋਂ 6 ਡਕੈਤਾਂ ਬਲਜਿੰਦਰ ਸਿੰਘ ਉਰਫ ਜਟ, ਪਵਨ ਕੁਮਾਰ ਉਰਫ ਹੈਪੀ, ਹਨੀ ਤਿੰਨੋਂ ਨਿਵਾਸੀ ਪਿੰਡ ਮਲਸੀਆਂ, ਬਲਬੀਰ ਸਿੰਘ ਉਰਫ ਬੀਰ, ਸੰਦੀਪ ਸਿੰਘ ਉਰਫ ਸੋਨਾ ਦੋਵੇਂ ਨਿਵਾਸੀ ਪਿੰਡ ਅਲੀਖੇਲਾ ਜ਼ਿਲ੍ਹਾ ਜ¦ਧਰ ਅਤੇ ਪਰਵਿੰਦਰ ਸਿੰਘ ਤੂਰ ਨਿਵਾਸੀ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਨੂੰ ਨਜਾਇਜ਼ ਹਥਿਆਰਾਂ ਅਤੇ ਗੋਲੀ ਸਿੱਕੇ ਸਮੇਤ ਦਬੋਚਿਆ। ਦੋਸ਼ੀਆਂ ਕੋਲੋਂ ਪੁਲਿਸ ਨੇ ਇਕ ਕਾਰ, ਇਕ ਮੋਟਰ ਸਾਇਕਲ, 2 ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ, 1 ਏਅਰ ਪਿਸਟਲ, 2 ਕਿਰਪਾਨਾਂ ਅਤੇ ਇਕ ਦਾਤਰ ਬਰਾਮਦ ਕੀਤੀ ਹੈ। ਪੁੱਛਗਿੱਛ ਦੇ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮੁਰਾਰ ਦੇ ਕਿਸਾਨ ਮਹਿੰਦਰ ਸਿੰਘ ਦਾ 30 ਮਾਰਚ, 2011 ਨੂੰ ਅਗਵਾ ਕਰ ਲਿਆ ਸੀ ਅਤੇ ਉਸ ਦੇ ਘਰ ਵਾਲਿਆਂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲਿਸ ਨੇ ਉਕਤ ਅਗਵਾ ਕੇਸ ਦੀ ਜਾਂਚ ਸ਼ੁਰੂ ਕੀਤੀ ਤਾਂ ਉਹ ਘਬਰਾ ਗਏ ਅਤੇ ਬਿਨਾ ਫਿਰੌਤੀ ਲਏ ਹੀ ਉਸ ਨੂੰ ਸੁਲਤਾਨਪੁਰ ਦੇ ਕੋਲ ਛੱਡ ਦਿੱਤਾ। ਢਿਲੋਂ ਨੇ ਦੱਸਿਆ ਕਿ ਉਕਤ ਅਗਵਾ ਕਾਂਡ ਦਾ ਮਾਸਟਰ ਮਾਈਂਡ ਗੁਰਦੁਆਰਾ ਬਾਬਾ ਕਾਹਨ ਦਾਸ ਕਾਲਾ ਸੰਘੀਆ ਦਾ ਗ੍ਰੰਥੀ ਬਲਬੀਰ ਸਿੰਘ ਸੰਧੂ ਹੈ। ਢਿਲੋਂ ਨੇ ਦੱਸਿਆ ਕਿ ਅਪਣੀ ਪਹਿਲੀ ਯੋਜਨਾ ਵਿਚ ਵਿਫਲ ਰਹੇ ਉਕਤ ਗੈਂਗ ਨੇ ਹੁਣ ਫਗਵਾੜਾ ਸ਼ਹਿਰ ਦੇ ਮਨੀ ਚੇਂਜਰਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਅਗਵਾ ਕਰਕੇ ਇਨ੍ਹਾਂ ਦੇ ਘਰ ਵਾਲਿਆਂ ਤੋਂ ਮੋਟੀ ਫਿਰੌਤੀਆਂ ਵਸੂਲਣੀਆਂ ਸਨ। ਦੋਸ਼ੀਆਂ ਤੋਂ ਬਰਾਮਦ ਕਾਰ ਅਤੇ ਮੋਟਰ ਸਾਇਕਲ ਦੇ ਰਜਿਸਟਰੇਸ਼ਨ ਨੰਬਰ ਵੀ ਜਾਅਲੀ ਪਾਏ ਗਏ ਹਨ। ਪੁਲਿਸ ਨੇ ਡਕੈਤ ਗਿਰੋਹ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਬਖਸ਼ੀਸ ਸਿੰਘ ਬਾਬਾ ਦੀ ਲੜਕੀ ਦੇ ਇਲਾਜ ਲਈ ਸ੍ਰ਼ੋਮਣੀ ਕਮੇਟੀ ਫਰਜ਼ ਪਛਾਣੇ –ਡੱਲੇਵਾਲ

ਲੰਡਨ - ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਪ੍ਰਤੀ ਫਰਜ਼ ਪਛਾਨਣ ਲਈ ਆਖਿਆ ਗਿਆ ਹੈ । ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਪੱਤਰ ਵਿੱਚ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਖਸ਼ੀਸ ਸਿੰਘ ਉਰਫ ਬਾਬਾ ਨੇ ਸਿੱਖ ਰਵਾਇਤਾਂ ਅਨੁਸਾਰ ਸਿਰਸੇ ਵਾਲੇ ਨੂੰ ਸੋਧਣ ਦਾ ਯਤਨ ਕੀਤਾ ਸੀ । ਜਿਸ ਕਾਰਨ ਉਹ ਲੰਬਾ ਸਮਾਂ ਰੂਪੋਸ਼ ਰਹਿਣ ਮਗਰੋਂ ਗ੍ਰਿਫਤਾਰ ਹੋ ਗਿਆ ਅਤੇ ਅੱਜ ਕੱਲ ਨਾਭਾ ਜੇਹਲ ਵਿੱਚ ਬੰਦ ਹੈ । ਪੁਲੀਸ ਵਲੋਂ ਉਸ ਖਿਲਾਫ ਦਰਜ ਕੀਤੇ ਕੇਸਾਂ ਕਾਰਨ ਉਹ ਕਈ ਪਹਿਲਾਂ ਵੀ ਨਾਭਾ ਜੇਹਲ ਵਿੱਚ ਗੁਜ਼ਾਰ ਚੁੱਕਾ ਹੈ । ਕੌਮ ਦੀ ਸੇਵਾ ਕਰਦਿਆਂ ਉਸਦਾ ਪਰਿਵਾਰ ਆਰਥਿਕ ਪੱਖ ਤੋਂ ਕਾਫੀ ਕਮਜ਼ੋਰ ਹੋ ਚੁੱਕਾ ਹੈ ਅਤੇ ਉਸ ਦੀ ਲੜਕੀ ਕੈਂਸਰ ਤੋਂ ਪੀੜਤ ਹੈ । ਇਸ ਕਰਕੇ ਉਸ ਨੂੰ ਕੌਮ ਦੀ ਬੱਚੀ ਜਾਣਦਿਆਂ ਉਸ ਦੇ ਇਲਾਜ ਲਈ ਸ੍ਰ਼ੋਮਣੀ ਕਮੇਟੀ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸ੍ਰ਼ੋਮਣੀ ਕਮੇਟੀ ਅਗਰ ਇਸ ਕਾਰਜ ਤੋਂ ਪਾਸਾ ਵੱਟਦੀ ਹੈ ਕਿ ਤਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋਂ ਉਲੰਘਣਾ ਅਤੇ ਸਿੱਖ ਸੂਰਬੀਰ ਯੋਧਿਆਂ ਨਾਲ ਬੇਵਫਾਈ ਅਤੇ ਗੱਦਾਰੀ ਹੋਵੇਗੀ । ਸਿੱਖ ਕੌਮ ਦੀ ਕੌਮੀ ਅਣਖ , ਗੈਰਤ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਜੂਝਣ ਵਾਲੇ ਬੇਹੱਦ ਸਤਿਕਾਰ ਦੇ ਪਾਤਰ ਹਨ । ਸ੍ਰ਼ੋਮਣੀ ਕਮੇਟੀ ਜੋ ਕਿ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ ਅਤੇ ਸਿੱਖੀ ਦੇ ਪ੍ਰਚਾਰ ਲਈ ਹੋਂਦ ਵਿੱਚ ਆਈ ਹੈ ਇਸ ਦਾ ਮੁੱਢਲਾ ਫਰਜ਼ ਇਹ ਵੀ ਬਣਦਾ ਹੈ ਕਿ ਇਹ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵਈ ਕਰੇ ਅਤੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਜੂਝ ਕੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਸੰਭਾਲ ਕਰੇ । ਸਾਲ 1983 ਅਕਤੂਬਰ ਮਹੀਨੇ 370 ਸਿੰਘ ਜੇਹਲਾਂ ਵਿੱਚ ਬੰਦ ਸਨ । ਉਹਨਾਂ ਵਿੱਚੋਂ ਤਿੰਨ ਸੌ ਸਿੰਘਾਂ ਦੀ ਪੈਰਵਈ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅੱਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਤੇ ਬਾਕੀ ਸੱਤਰ ਸਿੰਘਾਂ ਦੀ ਪੈਰਵਈ ਸ੍ਰ਼ੋਮਣੀ ਕਮੇਟੀ ਵਲੋਂ ਹੋ ਰਹੀ ਸੀ । ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਸ੍ਰ, ਮੱਕੜ ਨੂੰ ਇਹ ਸਵਾਲ ਕੀਤਾ ਗਿਆ ਹੈ ਉਸ ਦੀ ਅਗਵਾਈ ਵਾਲੀ ਸ੍ਰ਼ੋਮਣੀ ਕਮੇਟੀ ਜੇਹਲਾਂ ਵਿੱਚ ਬੰਦ ਕਿੰਨੇ ਕੁ ਸਿੰਘਾਂ ਦੀ ਪੈਰਵਈ ਕਰ ਰਹੀ ਹੈ ? ਕੀ ਕਦੇ ਇਹ ਜਾਨਣ ਦੀ ਕੋਸਿ਼ਸ਼ ਕੀਤੀ ਹੈ ਕਿ ਉਹਨਾਂ ਦੇ ਪਰਿਵਾਰਾਂ ਦੀ ਕੀ ਹਾਲਤ ਹੈ ? ਸ਼ਹੀਦਾਂ ਦੇ ਕਈ ਪਰਿਵਾਰ ਰੋਟੀ ਤੋਂ ਵੀ ਆਵਾਜਾਰ ਹਨ । ਕੀ ਸ੍ਰ਼ੋਮਣੀ ਕਮੇਟੀ ਦਾ ਫਰਜ਼ ਨਹੀਂ ਬਣਦਾ ਕਿ ਉਹ ਪੰਜਾਬ ਦੀਆਂ ਜਿਹਨਾਂ ਜੇਹਲਾਂ ਵਿੱਚ ਸਿੰਘ ਬੰਦ ਹਨ ਉਹਨਾਂ ਨੂੰ ਪ੍ਰਤੀ ਮਹੀਨਾ ਰਸਦ ਹੀ ਲਗਾ ਦੇਵੇ ? ਕੀ ਉਹਨਾਂ ਦੀ ਜ਼ਮੀਰ ਇਸ ਕਦਰ ਮਰ ਚੁੱਕੀ ਹੈ ਕਿ ਕੁਰਸੀ ਅਤੇ ਤਾਕਤ ਦੇ ਨਸ਼ੇ ਵਿੱਚ ਇਹ ਨਜ਼ਰ ਹੀ ਨਹੀ ਆ ਰਿਹਾ ਕਿ ਉਹ ਵੀ ਮਾਵਾਂ ਦੇ ਪੁੱਤ ਹਨ । ਸ੍ਰ ,ਮੱਕੜ ਨੂੰ ਮਹਿਸੂਸ ਕਰਨ ਲਈ ਆਖਿਆ ਗਿਆ ਅਗਰ ਉਸ ਦਾ ਪੁੱਤ ਢਾਈ ਘੰਟੇ ਥਾਣੇ ਵਿੱਚ ਬੰਦ ਕਰ ਦਿੱਤਾ ਜਾਵੇ ਤਾਂ ਉਸ ਦੀ ਕੀ ਹਾਲਤ ਹੋਵੇਗੀ । ਪਰ ਅੱਜ ਉਹ ਸਿੱਖ ਕਿਉਂ ਨਹੀਂ ਨਜ਼ਰ ਆ ਰਹੇ ਜੋ ਦੋ ਦੋ ਦਹਾਕਿਆਂ ਤੋਂ ਜੇਹਲਾਂ ਵਿੱਚ ਬੰਦ ਹਨ । ਇਹੀ ਹਾਲਤ ਅੱਜ ਸੰਤਾਂ ਮਹਾਂਪੁਰਸ਼ਾਂ ਦੀ ਹੈ । ਅਗਰ ਸੰਤ ਭਿੰਡਰਾਂਵਾਲੇ ਇਕੱਲੇ ਹੀ ਤਿੰਨ ਸੌ ਸਿੰਘਾਂ ਦੀ ਪੈਰਵਈ ਕਰ ਸਕਦੇ ਹਨ ਤਾਂ ਅਜੋਕੇ ਸੰਤ ਜਿਹੜੇ ਉਸ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਾਰਸ ਅਖਵਾਉਂਦੇ ਹਨ ਉਹ ਇਹ ਫਰਜ਼ ਕਿਉਂ ਨਹੀਂ ਨਿਭਾ ਰਹੇ ।

ਘੁਣਤਰਾਂ:- ਅੱਜ ਸਿੱਖਾਂ ਦੇ ਸਾਰੇ ਆਗੂ ਈ ਹਾਊਮੈ ਦਾ ਸ਼ਿਕਾਰ ਹੋਏ ਪਏ ਨੇ

‘‘ਪੁੱਤਰੋ! ਆਹ ਸਿੱਖਾਂ ਦੀ ਕੌਮ ਵੀ ਕਮਾਲ ਦੀ ਐ, ਦੁਸਮਣਾਂ ਨਾਲ ਲੜਨ ਦੀ ਥਾਂ ਆਪੋ ਵਿਚ ਈ ਉਲਝੀ ਜਾਂਦੀ ਐ'' ਬਾਬਾ ਲਾਭ ਸਿੰਘ ਨੇ ਉਦਾਸੀ ਭਰੀ ਅਵਾਜ 'ਚ ਗੱਲ ਸ਼ੁਰੂ ਕੀਤੀ। ‘‘ਬਾਬਾ ਜੀ! ਕਿਥੇ ਉਲਝਗੀ ਸਿੱਖ ਕੌਮ'' ਸ਼ਿੰਦੇ ਨੇ ਬਾਬਾ ਲਾਭ ਸਿੰਘ ਦਾ ਮੂਡ ਦੇਖ ਕੇ ਮਖੌਲੀਆ ਅੰਦਾਜ ਨਾਲ ਗੱਲਬਾਤ ਦਾ ਰੁੱਖ ਬਦਲਣਾ ਚਾਹਿਆ। ‘‘ਸ਼ੇਰਾ! ਹੋਰ ਕੀ ਕਿਹਾ ਜਾ ਸਕਦੈ ਹੁਣ, ਇਕ ਪਾਸੇ ਤਾਂ ਸਿੱਖੀ ਨੂੰ ਚਾਰ ਚੁਫੇਰਿਓਂ ਡੇਰਾਵਾਦ ਨੇ ਘੇਰ ਰੱਖਿਐ, ਤੇ ਸਿੱਖਾਂ ਦੇ ਧਾਰਮਿਕ ਤੇ ਰਾਜਸੀ ਆਗੂ, ਸਿੱਖੀ ਦੇ ਦੁਸ਼ਮਣਾਂ ਨਾਲ ਟੱਕਰ ਲੈਣ ਦੀ ਥਾਂ ਇਕ-ਦੂਜੇ ਦੇ ਮਗਰ ਪਏ ਫਿਰਦੇ ਨੇ'' ਬਾਬਾ ਲਾਭ ਸਿੰਘ ਦੀ ਗੱਲ ਪੂਰੀ ਤਰਾਂ ਸਮਝ ਨਾ ਆਉਣ ਕਰਕੇ ਬਿੱਕਰ ਨੇ ਸਵਾਲ ਕੀਤਾ ‘‘ਓ ਬਾਬਾ ਜੀ! ਸਿੱਧੀ ਤਰਾਂ ਦੱਸੋ, ਬਈ ਕੀਹਨੇ ਕੀਹਦੇ ਨਾਲ ਸਿੰਗ ਫਸਾ 'ਲੇ ਨੇ, ਐਵੇਂ ਹੋਰ ਈ ਕਹਾਣੀਆਂ ਜੀਆਂ ਪਾਈ ਜਾਨੈ ਓਂ''। ‘‘ਸ਼ੇਰਾ! ਮੈਂ ਕਿਸੇ ਇਕ ਆਗੂ ਦੀ ਗੱਲ ਨਈਂ ਕਰਦਾ, ਅੱਜ ਸਿੱਖਾਂ ਦੇ ਸਾਰੇ ਆਗੂ ਈ ਹਾਊਮੈ ਦਾ ਸ਼ਿਕਾਰ ਹੋਏ ਪਏ ਨੇ, ਕੋਈ ਮੌਕਾ ਨਈਂ ਜਾਣ ਦਿੰਦੇ ਇਕ ਦੂਜੇ ਨੂੰ ਠਿੱਬੀ ਲਾਉਣ ਦਾ, ਰਾਜਨੀਤਿਕ ਲੀਡਰ ਤਾਂ ਜਿਹੋ ਜੇ ਸੀਗੇ, ਉਹੋ ਜਿਹੇ ਹੈਗੇ ਨੇ, ਪਰ ਹੁਣ ਧਾਰਮਿਕ ਆਗੂਆਂ ਦਾ ਹਾਲ ਉਹਨਾਂ ਤੋਂ ਵੀ ਮਾੜਾ ਹੋ ਗਿਐ, ਮੱਕੜ ਸਾਬ ਸਦਾ ਦਿੱਲੀ ਆਲੇ ਸਰਨਿਆਂ ਖ਼ਿਲਾਫ਼ ਮੋਰਚਾ ਖੋਲੀ ਰੱਖਦੇ ਨੇ, ਗਾਹਾਂ ਸਰਨਾ ਤੇ ਕਲਕੱਤਾ ਨਈਂ ਕੋਈ ਮੌਕਾ ਛੱਡਦੇ ਪੰਜਾਬ ਆਲਿਆਂ ਖ਼ਿਲਾਫ਼ ਬੋਲਣ ਦਾ, ਤਖ਼ਤਾਂ ਦੇ ਜਥੇਦਾਰਾਂ ਦਾ ਹਾਲ ਵੀ ਕੋਈ ਬਹੁਤ ਚੰਗਾ ਨਈਂ ਰਿਹੈ, ਹੋਰ ਤਾਂ ਹੋਰ ਇਕ ਤਖ਼ਤ ਦਾ ਜਥੇਦਾਰ, ਦੂਜੇ ਤਖ਼ਤ ਦੇ ਜਥੇਦਾਰ ਨੂੰ ਵੀ ਨਈਂ ਬਖਸਦਾ, ਏਧਰ ਮਾਲਵੇ ਦੇ ਦੋ ਧਾਰਮਿਕ ਆਗੂ ਨੇ, ਜਿਹੜੇ ਡੇਰਾਵਾਦ ਖ਼ਿਲਾਫ਼ ਖੁਲ ਕੇ ਲੜਾਈ ਲੜਦੇ ਆ ਰਹੇ ਨੇ, ਪਰ ਪਤਾ ਨਈਂ ਕੀ ਭਾਣਾ ਵਰਤ ਗਿਐ, ਇਹ ਵੀ ਦੋਵੇਂ ਹੁਣ ਇਕ ਦੂਜੇ 'ਤੇ ਵਰਨ ਲੱਗ ਪੇ ਨੇ'' ਬਾਬਾ ਲਾਭ ਸਿੰਘ ਦੀ ਗੱਲ ਧਿਆਨ ਨਾਲ ਸੁਣ ਰਿਹਾ ਸ਼ਿੰਦਾ ਬੋਲਿਆ ‘‘ਅੱਛਾ-ਅੱਛਾ ਬਾਬਾ ਜੀ! ਤੁਸੀਂ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਕਰਦੇ ਓ, ਲੱਗਦੈ ਇਹ ਐ ਬਈ ਇਹ ਵੀ ਦੋਵੇਂ ਬਾਦਲਕੀ ਰਾਜਨੀਤੀ ਦੇ ਅੜਿੱਕੇ ਆ 'ਗੇ ਨੇ, ਵਿਸਾਖੀ 'ਤੇ ¦ਗਰ ਲਾਉਣ ਵੇਲੇ ਬਾਬਾ ਦਾਦੂਵਾਲ ਤੇ ਗਿਆਨੀ ਨੰਦਗੜ 'ਚ ਕੜਵਾਹਟ ਪੈਦਾ ਹੋ ਗੀ ਐ'' ਸ਼ਿੰਦੇ ਨੂੰ ਟੋਕਰਦਿਆਂ ਬਿੱਕਰ ਬੋਲਿਆ ‘‘ਸੁਣਿਐ! ਹੁਣ ਬਾਬਾ ਦਾਦੂਵਾਲ ਵੀ ਸੁਖਬੀਰ ਬਾਦਲ ਨਾਲ ਗੁਪਤ ਮੀਟਿੰਗਾਂ ਕਰਨ ਲੱਗ ਪਿਐ''। ‘‘ਅਮਲੀਆ! ਇਹ ਬਾਦਲਕਿਆਂ ਨੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਨਈਂ ਬਖਸਿਆ ਸੀ, ਇਹ ਤਾਂ ਉਹਨੂੰ ਵੀ ਕਾਂਗਰਸੀ ਦੱਸਦੇ ਹੁੰਦੇ ਸੀਗੇ, ਇਹਨਾਂ ਨੇ ਤਾਂ ਸਦਾ ਆਪਣਾ ਉਲੂ ਸਿੱਧਾ ਕਰਨਾ ਐ, ਹੁਣ ਇਹਨਾਂ ਦੋਵਾਂ ਧਾਰਿਮਕ ਆਗੂਆਂ ਨੂੰ ਬਾਦਲਕੀ ਰਾਜਨੀਤੀ ਤੋਂ ਬਚਣਾ ਚਾਹੀਦੈ, ਅੱਜ ਸਿੱਖ ਪੰਥ ਨੂੰ ਇਹਨਾਂ ਦੋਵਾਂ ਦੀ ਬੇਹੱਦ ਲੋੜ ਐ ਤੇ ਦੋਵਾਂ ਦੀ ਅਗਵਾਈ 'ਚ ਈ ਡੇਰਾਵਾਦ ਵਿਰੁਧ ਵਿੱਢੀ ਲੜਾਈ ਅੱਗੇ ਵਧ ਸਕਦੀ ਐ'' ਸ਼ਿੰਦੇ ਨੂੰ ਰੋਕਦਿਆਂ ਬਾਬਾ ਲਾਭ ਸਿੰਘ ਨੇ ਕਿਹਾ ‘‘ਹਾਂ! ਭਾਈ ਰਾਜਨੀਤਿਕ ਲੋਕਾਂ ਤੋਂ ਸੰਭਲ ਕੇ ਸਿੱਖੀ ਦੇ ਦੁਸ਼ਮਣਾਂ ਖ਼ਿਲਾਫ ਦੋਵੇਂ ਜਰਨੈਲ 'ਕੱਠੇ ਹੋ ਕੇ ਕੌਮ ਦੀ ਅਗਵਾਈ ਕਰਨ, ਇਹੀ ਸਮੇਂ ਦੀ ਮੁੱਖ ਲੋੜ ਐ'' ਬਾਬਾ ਲਾਭ ਸਿੰਘ ਦੇ ਮਗਰੇਂ ਹੀ ਸਾਰੇ ਉਠ ਖੜੇ ਹੋਏ।98764-16009

ਨੂਰਮਹਿਲੀਏ ਹੁਣ ‘ਗੁਰਬਾਣੀ ਵਿਚਾਰ’ ਦੇ ਨਾਮ ਹੇਠ ਕੀਰਤਨ ਕਰਵਾਉਣ ਲੱਗੇ

ਬਰਨਾਲਾ,21ਅਪਰੈਲ(ਜਗਸੀਰ ਸਿੰਘ ਸੰਧੂ):-ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰੇਵਾਦ ਹੁਕਮਨਾਮੇ ਜਾਰੀ ਕੀਤੇ ਗਏ ਹਨ ਪਰ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਇਹਨਾਂ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਲਈ ਕੋਈ ਸਿੱਖ ਆਗੂ ਜਾਂ ਸਿੱਖ ਜਥੇਬੰਦੀ ਵੱਲੋਂ ਸੁਹਿਰਦ ਯਤਨ ਨਾ ਕੀਤੇ ਜਾਣ ਕਰਕੇ ਡੇਰੇਦਾਰਾਂ ਦੇ ਹੌਂਸਲੇ ਦਿਨੋ-ਦਿਨ ਵਧ ਰਹੇ ਹਨ। ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਇਹ ਡੇਰੇਦਾਰ ਸਿੱਖ ਕੌਮ ਨੂੰ ਚਿੜਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਜਿਥੇ ਸੌਦਾ ਸਾਧ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਢੰਗਾਂ ਨਾਲ ਸਿੱਖ ਕੌਮ ਨੂੰ ਮਜਾਕ ਕਰਦਾ ਆ ਰਿਹਾ ਹੈ, ਉਥੇ ਨੂਰਮਹਿਲੀਆ ਆਸੂਤੋਸ ਵੀ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦਾ ਕੋਈ ਮੌਕਾ ਨਹੀਂ ਨਿਕਲਣ ਦਿੰਦਾ। ਪਿਛਲੇ ਫਰਵਰੀ ਦੇ ਮਹੀਨੇ ਗੁਰਬਾਣੀ ਵਿਚਾਰ ਨਾਮ ਦੇ ਪ੍ਰੋਗਰਾਮ ਵਿਚ ਮੋਗੇ ਵਿਖੇ ਆਸੂਤੋਸ ਦੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਬਕਾਇਦਾ ਰਾਗੀਆਂ ਕੋਲੋਂ ਗੁਰਬਾਣੀ ਦਾ ਕੀਰਤਨ ਕਰਵਾਇਆ ਗਿਆ। ਨੂਰਮਹਿਲ ਤੋਂ ਪ੍ਰਕਾਸ਼ਤ ਹੁੰਦੇ ਆਪਣੇ ਰਸਾਲੇ ਅਖੰਡ ਗਿਆਨ 'ਚ ਇਸ ਪ੍ਰੋਗਰਾਮ ਦੀਆਂ ਫੋਟੋਆਂ ਪ੍ਰਕਾਸ਼ਤ ਕਰਕੇ ਬਕਾਇਦਾ ਰਿਪੋਰਟ ਛਾਪੀ ਗਈ। ਜਿਸ ਵਿਚ ਗੁਰਬਾਣੀ ਦੇ ਅਰਥ ਆਪਣੇ ਮੁਤਾਬਿਕ ਕਰਦਿਆਂ ਕਿਹਾ ਗਿਆ ਹੈ ‘‘ਬਿਸਰਿ ਗਈ ਸਭ ਤਾਤਿ ਪੁਰਾਈ॥ ਜਬ ਤੇ ਸਾਧ ਸੰਗਤਿ ਮੋਹਿ ਪਾਈ॥1॥ ਰਹਾਓ॥'' ਕਿ ਨੂਰ ਮਹਿਲੀਏ ਸਾਧ ਦੀ ਸੰਗਤ ਕਰਨ ਨਾਲ ਹੀ ਜੀਵਨ ਸਫ਼ਲ ਹੋ ਸਕਦਾ ਹੈ। ਇਸ ਪ੍ਰੋਗਰਾਮ ਦੀਆਂ ਫੋਟੋਆਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ, ਜਿਹਨਾਂ ਵਿਚ ਇਕ ਕੀਰਤਨੀ ਜਥਾ ਬਕਾਇਦਾ ਸਟੇਜ 'ਤੇ ਕੀਰਤਨ ਕਰ ਰਿਹਾ ਹੈ ਅਤੇ ਉਸ ਨਾਲ ਲਿਖਿਆ ਹੈ ‘‘ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ‘ਗੁਰਬਾਣੀ ਵਿਚਾਰ' ਸਮਾਗਮ ਦੀ ਲੜੀ ਅਧੀਨ ਮੋਗਾ ਵਿਖੇ ਅਯੋਜਿਤ ਇਕ ਇਕੱਤਰਤਾ ਵਿਚ ਗੁਰੂ ਸਾਹਿਬਾਨਾਂ ਦੁਆਰਾ ਮਨੁੱਖਤਾ ਦੇ ਕਲਿਆਣ ਲਈ ਦਿੱਤੇ ਗਏ ਮਹਾਨ ਉਪਦੇਸ਼ਾਂ ਨੂੰ ਰਸਭਿੰਨੇ ਕੀਰਤਨ ਅਤੇ ਸਤਿਸੰਗਾਂ ਵਿਚਾਰਾਂ ਰਾਹੀਂ ਪ੍ਰਸਤੂਤ ਕੀਤਾ ਗਿਆ ਹੈ। ਇਸ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸਖ਼ਸੀਅਤਾਂ ਨੇ ਸ਼ਿਰਕਤ ਕੀਤੀ ਗਈ ਹੈ।'' ਨੂਰਮਹਿਲੀਏ ਸਾਧ ਵੱਲੋਂ ਸ਼ਰੇਆਮ ਗੁਰਬਾਣੀ ਦਾ ਸਹਾਰਾ ਲੈ ਕੇ ਕੀਤੇ ਜਾ ਰਹੇ ਇਹਨਾਂ ਕੂੜ ਸਮਾਗਮਾਂ ਵਾਰੇ ਨਾ ਤਾਂ ਕਿਸੇ ਤਖ਼ਤ ਸਹਿਬਾਨ ਵੱਲੋਂ ਨੋਟਿਸ ਲਿਆ ਗਿਆ ਹੈ ਅਤੇ ਨਾ ਹੀ ਕੋਈ ਹੋਰ ਸਿੱਖ ਜਥੇਬੰਦੀ ਵੱਲੋਂ ਇਹਨਾਂ ਸਮਾਗਮਾਂ ਨੂੰ ਰੋਕਣ ਲਈ ਕੋਈ ਉਪਰਾਲੇ ਕੀਤੇ ਗਏ। ਬਾਦਲ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੇ ਇਹਨਾਂ ਸਮਾਗਮਾਂ ਵਿਚ ਗੁਰਬਾਣੀ ਦੀ ਕੀਤੀ ਜਾ ਰਹੀ ਦੁਰਵਰਤੋਂ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਚੁੱਪਧਾਰੀ ਹੋਈ ਹੈ।

Wednesday, 20 April 2011

ਮੱਕੜ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਮਾਣ-ਮਰਯਾਦਾ ਛਿੱਕੇ ਟੰਗੀ : ਕਲਕੱਤਾ

ਅੰਮ੍ਰਿਤਸਰ,20ਅਪ੍ਰੈਲ(ਸਰਵਨ ਸਿੰਘ ਰੰਧਾਵਾ/ਕਿਰਨਦੀਪ ਕੋਰ):-ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਖ਼ਿਲਾਫ਼ ਕੀਤੀ ਆਧਾਰਹੀਣ ਤੇ ਬੇਤੁਕੀ ਬਿਆਨਬਾਜ਼ੀ ’ਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਮਨਜੀਤ ਸਿੰਘ ਕਲਕੱਤਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ. ਮੱਕੜ ਦੀ ਆਦਤ ਬਣ ਚੁੱਕੀ ਹੈ ਕਿ ਉਹ ਆਪਣੇ ਰਾਜਸੀ ਅਕਾਵਾਂ ਦੇ ਸਿਆਸੀ ਵਿਰੋਧੀਆਂ ਵਲੋਂ ਬੋਲੇ ਸੱਚ ਨੂੰ ਵੀ ਝੂਠ ਦੱਸਣ ਸਮੇਂ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਮਾਣ ਮਰਯਾਦਾ ਵੀ ਛਿੱਕੇ ਟੰਗ ਦਿੰਦੇ ਹਨ। ਸ. ਕਲਕੱਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੀ ਪ੍ਰਕ੍ਰਿਆ ਸ਼ੁਰੂ ਹੁੰਦੇ ਹੀ ਜਸਟਿਸ ਵੀ ਐਨ ਵਰਮਾ ਦੇ ਕਾਰਜਕਾਲ ਤੋਂ ਲੈ ਕੇ ਜਸਟਿਸ ਬਰਾੜ ਤੱਕ ਵੋਟਰ ਫਾਰਮ ਸਿੱਖ ਰਹਿਤ ਮਰਯਾਦਾ ਅਨੁਕੂਲ ਨਾ ਹੋਣ ’ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਪੰਥਕ ਕੌਂਸਲ, ਸ. ਸਰਨਾ ਜਿਸ ਦੇ ਪ੍ਰਧਾਨ ਹਨ, ਸਮੇਤ ਇਕ ਦਰਜਨ ਦੇ ਕਰੀਬ ਸਿੱਖ ਸੰਸਥਾਵਾਂ ਨੇ ਵਿਰੋਧ ਜਤਾਇਆ ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਲਿਖਤੀ ਸ਼ਿਕਾਇਤਾਂ ਭੇਜੀਆਂ, ਸ. ਮੱਕੜ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਪੱਤਰ ਲਿਖੇ ਗਏ। ਉਨ੍ਹਾਂ ਦੱਸਿਆ ਕਿ ਸ. ਮੱਕੜ ਤੇ ਉਨ੍ਹਾਂ ਦੀ ਪਾਰਟੀ ਨੂੰ ਤਾਂ ਸਾਬਤ ਸੂਰਤ ਸਿੱਖਾਂ ਦੀਆਂ ਵੋਟਾਂ ’ਤੇ ਇਤਬਾਰ ਹੀ ਨਹੀਂ ਸੀ, ਇਸ ਲਈ  ਸ. ਮੱਕੜ ਨੇ ਹੀ ਬਿਆਨ ਦਿੱਤਾ ਸੀ ਕਿ ਵੋਟਰ ਫਾਰਮ ਸਿੱਖ ਰਹਿਤ ਮਰਯਾਦਾ ਦੇ ਅਨੁਕੂਲ ਹਨ। ਸ. ਕਲਕੱਤਾ ਨੇ ਕਿਹਾ ਕਿ ਮੱਕੜ ਤਾਂ ਸ਼ਾਇਦ ਇਹ ਵੀ ਨਹੀਂ ਜਾਣਦੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਬਾਦਲਕਿਆਂ ਵਲੋਂ ਬਣਾਈਆਂ ਗਈਆਂ ਪਤਿਤ ਅਤੇ ਗੈਰ ਸਿੱਖਾਂ ਦੀਆਂ ਵੋਟਾਂ, ਗਲਤ ਵੋਟਰ ਲਿਸਟਾਂ ਦੀ ਸ਼ਿਕਾਇਤ ਵੀ ਚੋਣ ਕਮਿਸ਼ਨ ਪਾਸ ਅਸੀਂ ਹੀ ਕੀਤੀ। ਸ. ਕਲਕੱਤਾ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਦੀਆਂ ਖਾਮੀਆਂ ਨੂੰ ਲੈ ਕੇ  ਇਕ ਦਰਜਨ ਦੇ ਕਰੀਬ ਪੱਤਰ ਗੁਰਦੁਆਰਾ ਚੋਣ ਕਮਿਸ਼ਨ, ਕੇਂਦਰੀ ਗ੍ਰਹਿ ਮੰਤਰਾਲੇ ਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਲਿਖੀਆਂ ਜਾ ਚੁੱਕੀਆਂ ਹਨ, ਜੇਕਰ ਸ. ਮੱਕੜ ਅਜੇ ਵੀ ਅਨਜਾਣ ਹਨ ਤਾਂ ਕਸੂਰ ਸ. ਮੱਕੜ ਦਾ ਹੈ, ਜਿਨ੍ਹਾਂ ਨੂੰ ਸੱਚ ਨਜ਼ਰ ਨਹੀਂ ਆਉਂਦਾ। ਸ. ਕਲਕੱਤਾ ਨੇ ਕਿਹਾ ਕਿ ਮੱਕੜ ਦਾ ਇਹ ਕਹਿਣਾ ਕੋਈ ਅਰਥ ਨਹੀਂ ਰੱਖਦਾ ਕਿ ਸ. ਸਰਨਾ ਪੰਜਾਬ ਵੱਲ ਧਿਆਨ ਨਾ ਕਰਕੇ ਦਿੱਲੀ ਵੱਲ ਵੇਖਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਜੋ ਸਿੱਖ ਦੀ ਦਸਤਾਰ, ਦੁਪਟਿਆਂ ਅਤੇ ਕੇਸਾਂ ਦਾ ਹਸ਼ਰ ਕੀਤਾ ਹੈ, ਉਹ ਤਸਵੀਰਾਂ ਨਿੱਤ ਦਿਨ ਅਖਬਾਰਾਂ ਦੀਆਂ ਸੁਰਖੀਆਂ ਦਾ ਨਿੱਤ ਸ਼ਿੰਗਾਰ ਬਣਦੀਆਂ ਹਨ ਅਤੇ ਸੱਚਾਈ ਦੁਨੀਆ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਜੋ ਕੁਝ ਹੋ ਰਿਹਾ ਹੈ, ਉਹ ਤਾਂ ਮੱਕੜ ਵੀ ਭਲੀਭਾਂਤ ਜਾਣਦੇ ਹਨ। ਸ. ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸ. ਮੱਕੜ ਹੀ ਸਪਸ਼ਟ ਕਰ ਦੇਣ ਕਿ ਗੁਰਲੀਨ ਕੌਰ ਬਨਾਮ ਪੰਜਾਬ ਮਾਮਲੇ ਵਿਚ ਹਾਈ ਕੋਰਟ ਵਿਚ ਸਿੱਖ ਦੀ ਕਿਹੜੀ ਪ੍ਰੀਭਾਸ਼ਾ ਸ. ਮੱਕੜ ਨੇ ਦਾਇਰ ਕੀਤੀ ਸੀ ਤੇ ਦਿੱਲੀ ਕਮੇਟੀ ਦੇ ਦਖ਼ਲ ਉਪੰਰਤ ਬਦਲ ਕੇ ਕਿਹੜੀ ਦਾਇਰ ਕੀਤੀ। ਉਨ੍ਹਾਂ ਕਿਹਾ ਕਿ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਸੂਬੇ ਵਿਚ ਫੈਲ ਰਹੇ ਨਸ਼ਿਆਂ ਤੇ ਵੱਧ ਰਹੇ ਪਤਿਤਪੁਣੇ ਕਾਰਨ ਸਿੱਖੀ ਨੂੰ ਲੱਗ ਰਹੇ ਖੋਰੇ ਨੂੰ ਰੋਕਣ ਵਿਚ ਨਾਕਾਮ ਹੋਵੇ, ਉਹ ਸਿੱਖੀ ਬਚਾਉਣ ਵਿਚ ਲੱਗੇ ਲੋਕਾਂ ਵਲ ਉਂਗਲ ਕਿਉਂ ਕਰੇ? ਸ. ਕਲਕੱਤਾ ਨੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਮੌਕੇ ਤਾਂ ਸ. ਮੱਕੜ ਦਿੱਲੀ ਵਿਚ ਬਾਦਲਕਿਆਂ ਲਈ ਬ੍ਰਹਮ ਅਸਤਰ ਨਹੀਂ ਬਣ ਸਕੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ. ਮੱਕੜ ਦੀ ਪ੍ਰਧਾਨਗੀ ਵੀ ਬਾਦਲ ਪਰਿਵਾਰ ਦੇ ਰਹਿਮੋ ਕਰਮ ’ਤੇ ਹੈ।

ਦੁਬਈ ਤੋਂ ਪਰਤੇ ਕੁਲਦੀਪ ਸਿੰਘ ਦੀ ਕਾਰ ’ਚ ਅੱਗ ਲੱਗਣ ਕਾਰਨ ਮੌਤ

ਕੁਰਾਲੀ,20ਅਪ੍ਰੈਲ(ਪੰਜਾਬ ਹੈੱਡਲਾਈਨ):-ਚਨਾਲੋਂ ਫੋਕਲ ਪੁਆਇੰਟ ’ਤੇ ਬੀਤੀ ਰਾਤ ਇਕ ਕਾਰ ਨੂੰ ਅੱਗ ਲੱਗ ਗਈ, ਲੇਕਿਨ ਕੋਈ ਅੱਗ ਬੁਝਾਉਣ ਨਹੀਂ ਆਇਆ। ਕਾਰ ਵਿਚ ਸਵਾਰ ਐਨਆਰਆਈ ਵੀ ਸੜ ਗਿਆ। ਅੱਗ ਲੱਗਣ ਨਾਲ ਮ੍ਰਿਤਕ ਦੇ ਬਾਰੇ ਵਿਚ ਕਾਰ ਦੇ ਚੈਸੀ ਨੰਬਰ ਤੋਂ ਪਤਾ ਚਲਿਆ ਹੈ। ਉਹ ਕਾਰ ਦਾ ਮਾਲਕ ਕੁਲਦੀਪ ਸਿੰਘ ਸੀ। ਅੱਗ ਲੱਗਣ ਨਾਲ ਕਾਰ ਦੇ ਵਹੀਲ ਅਤੇ ਇੰਜਨ ਤੱਕ ਅੱਗ ਲੱਗ ਕੇ ਪਿਘਲ ਗਏ। ਘਟਨਾ ਦੀ ਜਾਣਕਾਰੀ ਸਵੇਰੇ 9 ਵਜੇ ਪੁਲਿਸ ਨੂੰ ਮਿਲੀ, ਜਿਸ ਤੋਂ ਬਾਅਦ ਫੋਰੈਂਸਿਕ ਐਕਸਪਰਟ ਨੇ ਜਾਂਚ ਕੀਤੀ ਅਤੇ ਇਸ ਨੂੰ ਏਸੀ ਫਟਣ ਨਾਲ ਹੋਈ ਘਟਨਾ ਦੱਸਿਆ। ਮ੍ਰਿਤਕ ਦੀ ਪਤਨੀ ਅਤੇ ਪੁੱਤਰ ਦੇ ਬਿਆਨਾਂ ’ਤੇ ਪੁਲਿਸ ਨੇ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪਟਿਆਲਾ ਲੈਬਾਰਟਰੀ ਭੇਜ ਦਿੱਤਾ ਹੈ। ਵਾਰਡ ਨੰਬਰ 9 ਵਿਚ ਰਹਿਣ ਵਾਲਾ ਕੁਲਦੀਪ ਸਿੰਘ ਮੂਲ ਤੌਰ ’ਤੇ ਪਿੰਡ ਚੱਕ ਕਲਾਂ ਦਾ ਸੀ। ਕੁਝ ਮਹੀਨੇ ਪਹਿਲਾਂ ਹੀ ਉਹ ਦੁਬਈ ਤੋਂ ਪਰਤਿਆ ਸੀ। ਅਤੇ ਇੱਥੇ ਟੈਕਸੀ ਚਲਾਉਂਦਾ ਸੀ। ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਅਤੇ ਪੁੱਤਰ ਨੇ ਦੱ੍ਯਸਆ ਕਿ ਕੁਲਦੀਪ ਸਿੰਘ ਰਾਤ ਨੂੰ ਕਰੀਬ 8 ਵਜੇ ਘਰ ਤੋਂ ਕਾਰ ਵਿਚ ਗਏ ਸਨ। ਪਤਨੀ ਦੇ ਅਨੁਸਾਰ ਉਨ੍ਹਾਂ ਨੇ ਸੋਚਿਆ ਕਿ ਕੋਈ ਯਾਤਰੀ ਆਇਆ ਹੈ ਅਤੇ ਉਹ ਉਸ ਨੂੰ ਲੈ ਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੂਰੀ ਰਾਤ ਫੋਨ ਮਿਲਾਉਂਦੇ ਰਹੇ, ਲੇਕਿਨ ਫੋਨ ਸਵਿੱਚ ਆਫ਼ ਆਉਂਦਾ ਰਿਹਾ। ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਕਾਰ ਨੂੰ ਅੱਗ ਬੀਤੀ ਰਾਤ 9.30 ਵਜੇ ਦੇ ਵਿਚ ਲੱਗੀ ਹੈ। ਇਸ ਨੂੰ ਕੋਲ ਦੀ ਫੈਕਟਰੀ ਵਿਚ ਤੈਨਾਤ ਇਕ ਨੇਪਾਲੀ ਚੌਕੀਦਾਰ ਨੇ ਦੇਖਿਆ ਸੀ, ਲੇਕਿਨ ਕਿਸੇ ਨੇ ਇਸ ਬਾਰੇ ਵਿਚ ਪਤਾ ਨਹੀਂ ਕੀਤਾ। ਫੋਰੈਂਸਿਕ ਲੈਬ ਮੁਹਾਲੀ ਦੇ ਅਸਿਸਟੈਂਟ ਡਾਇਰੈਕਟਰ ਪੀਐਸ ਪਾਠਕ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਰ ਨੂੰ ਏਸੀ ਫਟਣ ਨਾਲ ਅੱਗ ਲੱਗੀ, ਉਸ ਤੋਂ ਬਾਅਦ ਕਾਰ ਵਿਚ ਧਮਾਕਾ ਹੋਇਆ ਅਤੇ ਸ਼ੀਸ਼ੇ ਦੂਰ ਤੱਕ ਜਾ ਡਿੱਗੇ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਕੁਲਦੀਪ ਕਾਰ ਨੂੰ ਬੰਦ ਕਰਕੇ ਏਸੀ ਲਗਾ ਕ ਸ਼ਰਾਬ ਪੀ ਰਿਹਾ ਹੋਵੇਗਾ। ਖੜ੍ਹੀ ਕਾਰ ਏਸੀ ਦਾ ਲੋਡ ਸਹਾਰ ਨਾ ਸਕੀ ਅਤੇ ਏਸੀ ਫਟ ਗਿਆ। ਅੱਗ ਇੰਜਨ ਤੋਂ ਸ਼ੁਰੂ ਹੋ ਕੇ ਪਿੱਛੇ ਵੱਲ ਗਈ ਹੈ। ਅੰਦਾਜ਼ਾ ਹੈ ਕਿ ਕੁਲਦੀਪ ਸਿੰਘ ਸ਼ਰਾਬ ਦੇ ਨਸ਼ੇ ਅਤੇ ਏਸੀ ਫਟਣ ਨਾਲ ਨਿਕਲੀ ਗੈਸ ਦੇ ਕਾਰਨ ਕਾਰ ਵਿਚ ਹੀ ਬੇਹੋਸ਼ ਹੋ ਗਿਆ। ਦੂਜੇ ਪਾਸੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਲਦੀਪ ਦੇ ਘਰ ਵਾਲੇ ਸ਼ਰਾਬ ਅਤੇ ਮਾਸ ਘਰ ਵਿਚ ਖਾਣ ਤੋਂ ਪਰਹੇਜ ਕਰਦ ਸਨ, ਇਸ ਲਈ ਉਹ ਸ਼ਰਾਬ ਪੀਣ ਕਾਰ ਵਿਚ ਸੁੰਨਸਾਨ ਜਗ੍ਹਾ ਵਿਚ ਆ ਗਿਆ। ਕਾਰ ਵਿਚ ਇਕ ਸਟੀਲ ਦਾ ਬਰਤਨ, ਇਕ ਗਿਲਾਸ ਅਤੇ ਬੋਤਲ ਦਾ ਪਿਘਲਿਆ ਹੋਇਆ ਕੰਚ ਡਰਾਈਵਰ ਸੀਟ ਦੇ ਨਾਲ ਪਿਆ ਸੀ। ਕਾਰ ਦਾ ਹੈਂਡ ਬਰੇਕ ਲੱਗਿਆ ਸੀ ਅਤੇ ਕਾਰ ਨਿਊਟਲ ਸੀ। ਪਰਿਵਾਰ ਨੇ ਕਿਸੇ ’ਤੇ ਸ਼ੱਕ ਨਹੀਂ ਜਤਾਇਆ ਹੈ ਇਸ ਲਈ 174 ਦੀ ਕਾਰਵਾਈ ਕੀਤੀ ਗਈ ਹੈ।

ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਇਟਲੀ ਰਵਾਨਾ

ਅੰਮ੍ਰਿਤਸਰ,20ਅਪ੍ਰੈਲ(ਸਰਵਨ ਸਿੰਘ ਰੰਧਾਵਾ):-ਵਿਦੇਸ਼ਾਂ ਵਿਚ ਵਸਣ ਵਾਲੇ ਸਿੱਖਾਂ ਦੀ ਮੰਗ ’ਤੇ ਐਸਜੀਪੀਸੀ ਵਲੋਂ ਤਿਆਰ ਵਿਸ਼ੇਸ਼ ਬੱਸ ਦੇ ਰਾਹੀਂ ਬੀਤੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 450 ਪਾਵਨ ਸਰੂਪ ਇਟਲੀ ਦੇ ਲਈ ਰਵਾਨਾ ਕੀਤੇ ਗਏ। ਬੱਸ ਨੂੰ ਮੁੰਬਈ ਬੰਦਰਗਾਹ ਤੋਂ ਜਹਾਜ਼ ’ਤੇ ਇਟਲੀ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਆਯੋਜਤ ਸਮਾਰੋਹ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤਿਰਲੋਚਨ ਸਿੰਘ ਨੇ ਅਰਦਾਸ ਕੀਤੀ। ਮੁੰਬਈ ਤੋਂ ਫੋਨ ਕਰਕੇ ਗੱਲਬਾਤ ਵਿਚ ਐਸਜੀਪੀਸੀ ਸਕੱਤਰ ਦਲਮੇਘ ਸਿੰਘ ਨੇ ਦੱਸਿਆ ਕਿ ਅਰਦਾਸ ਤੋਂ ਬਾਅਦ ਪਵਿੱਤਰ ਸਰੂਪ ਮਾਣ ਮਰਯਾਦਾ ਦੇ ਨਾਲ ਇਟਲੀ ਰਵਾਨਾ ਕੀਤੇ ਗਏ। ਪਾਵਨ ਸਰੂਪਾਂ ਨੂੰ ਇਟਲੀ ਭੇਜਣ ਦੇ ਲਈ ਸਾਊਦੀ ਅਰਬ ਦੀ ਸਮੁੰਦਰੀ ਜਹਾਜ਼ ਕੰਪਨੀ ਸਾਊਦੀ ਅਬਹਾ ਦੇ ਨਾਲ ਕਰਾਰ ਕੀਤਾ ਗਿਆ ਹੈ। ਵਿਸ਼ੇਸ਼ ਬੱਸ ਨੂੰ ਸਮੁੰਦਰੀ ਜਹਾਜ਼ ਵਿਚ ਬਣਾਏ ਗਏ ਵਿਸ਼ੇਸ਼ ਕੈਬਿਨ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਜਹਾਜ਼ ਵਿਚ ਕੋਈ ਹੋਰ ਚੀਜ਼ ਨਹੀਂ ਲੈ ਜਾਵੇਗਾ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਡੀ ਸਿੰਘ ਨੂੰ 25000 ਰੁਪਏ ਦੀ ਸਹਾਇਤਾ

ਭਦੌੜ 20 ਅਪ੍ਰੈਲ (ਸਾਹਿਬ ਸੰਧੂ):- ਲਾਡੀ ਸਿੰਘ ਜੋ ਪਿੰਡ ਉਗੋਕੇ ਜਿਲਾ ਬਰਨਾਲਾ ਦਾ ਰਹਿਣ ਵਾਲਾ ਹੈ ਅਤੇ ਅਤਿ ਗਰੀਬ ਘਰ ਦਾ ਅਤੇ ਸੱਤਵੀ ਕਲਾਸ ਵਿੱਚ ਓਗੋਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪੜਦਾ ਦੀ ਸਹਾਇਤਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਬਖਤਗੜ ਦੀ ਪੰਚਾਇਤ ਅਤੇ ਪਿੰਡ ਦੇ ਸਮੂਹ ਕਲੱਬਾਂ ਨੇ ਇਸ ਬੱਚੇ ਲਈ 25,000 ਰੁਪਏ ਦੀ ਰਾਸ਼ੀ ਇੱਕਠੀ ਕੀਤੀ ਤੇ ਇਸ ਬੱਚੇ ਨੂੰ ਸਪੁਰਦ ਕੀਤੀ।
ਕੋਣ ਹੈ ਲਾਡੀ ਅਤੇ ਉਸ ਨੂੰ ਕਿਉ ਮਿਲੀ ਸਹਾਇਤਾ:-ਜਿਸ ਬੱਚੇ ਦੀ ਕਹਾਣੀ ਤੁਸੀਂ ਪੜਨ ਜਾ ਰਹੇ ਹੋ ਇਸ ਨੂੰ ਪੜਨ ਤੋਂ ਪਹਿਲਾਂ ਤੁਹਾਨੂੰ ਆਪਣੇ ਕਾਲਜੇ ਨੂੰ ਘੁੱਟ ਕੇ ਫੜਨਾ ਪਵੇਗਾ। ਇਹ ਬੱਚਾ ਪਿੰਡ ਉਗੋਕੇ (ਨੇੜੇ ਤਪਾ ਮੰਡੀ) ਵਿਚ ਸੱਤਵੀਂ ਕਲਾਸ ਵਿਚ ਪੜਦਾ ਹੈ। ਇਸ ਨਿੱਕੀ ਜਿਹੀ ਜਿੰਦ ਨੂੰ ਜਿੰਨੇ ਦੁੱਖ ਹਨ ਸ਼ਾਇਦ ਹੀ ਕਿਸੇ ਹੋਰ ਨੂੰ ਹੋਣ। ਇਸ ਦੀ ਸੰਵੇਦਨਸ਼ੀਲਤਾ ਹੀ ਇਸ ਨੂੰ ਹਰ ਸਮੇਂ ਦੁੱਖਾਂ ਵਿਚ ਪਾਈ ਰੱਖਦੀ ਹੈ। ਛੋਟੇ ਜਿਹੇ ਬੱਚੇ ਨੂੰ ਇੰਨੀਆਂ ਦੁੱਖਾਂ ਦੀਆਂ ਸਾਖਾਵਾਂ ਕਿ ਪਤਾ ਨਹੀਂ ਲੱਗਦਾ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ। ਉਸ ਕੋਲ ਸਕੂਲ ਵਾਲੀ ਇਕ ਕਾਪੀ ਹੈ ਜਦੋਂ ਉਸ ਦਾ ਮਨ ਬਹੁਤ ਉਦਾਸ ਹੁੰਦਾ ਹੈ ਤਾਂ ਆਪਣੀ ਮਰ ਚੁੱਕੀ ਮਾਂ ਵੀਰਪਾਲ ਕੌਰ ਨੂੰ ਇਸ 'ਤੇ ਚਿੱਠੀ ਲਿਖਦਾ ਹੈ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ, ਪਰ ਹਰ ਚਿੱਠੀ ਸਗੋਂ ਉਸਨੂੰ ਹੋਰ ਦਰਦਾਂ ਵਿਚ ਡਬੋ ਦਿੰਦੀ ਹੈ। ਲਾਡੀ 6 ਸਾਲ ਦਾ ਸੀ ਜਦੋਂ ਉਸ ਦੀ ਮਾਂ ਦਿਲ ਵਿਚ ਛੇਕ ਹੋਣ ਕਾਰਨ ਬਿਮਾਰ ਰਹਿਣ ਤੋਂ ਬਾਅਦ ਮਰ ਗਈ। ਬਾਪ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਕਿਤੇ ਦੂਰ ਜਾ ਕੇ ਰਹਿਣ ਲੱਗ ਪਿਆ ਜਿਸ ਦਾ ਲਾਡੀ ਸਿੰਘ ਨੂੰ ਹੁਣ ਪਤਾ ਵੀ ਨਹੀਂ। ਘਰੇ ਰਹਿ ਗਏ ਬਾਰਾ ਕੁ ਸਾਲ ਦਾ ਲਾਡੀ ਸਿੰਘ ਉਸ ਦੀ ਦੂਜੀ ਕਲਾਸ ਵਿਚ ਪੜਦੀ ਭੈਣ ਕੰਮੋਂ, ਮੰਜੇ 'ਤੇ ਬੈਠੀ ਦਾਦੀ ਅਤੇ ਡਿੱਕਡੋਲੇ ਖਾ ਕੇ ਤੁਰਦਾ ਉਸਦਾ ਬਜ਼ੁਰਗ ਦਾਦਾ।ਉਸਦਾ ਚਾਚਾ ਬਲਵੀਰ ਸਿੰਘ ਚੁੱਕਾ ਸੀ। ਲਾਡੀ ਸਿੰਘ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਲੰਮਾਂ ਸਮਾਂ ਬਿਮਾਰ ਰਹੀ ਜੋ ਥੋੜੀ ਬਹੁਤ ਜ਼ਮੀਨ ਸੀ ਉਹ ਵੀ ਬਿਮਾਰੀ 'ਤੇ ਲੱਗ ਗਈ, ਘਰ ਦਾ ਗਹਿਣਾ-ਗੱਟਾ ਸਭ ਬਿਮਾਰੀ ਦੀ ਭੇਂਟ ਚੜ ਗਿਆ ਅਤੇ ਅੰਤ ਵਿਚ ਘਰ ਦੀ ਕੰਗਾਲੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਛੇ ਸਾਲ ਦਾ ਲਾਡੀ ਸਿੰਘ ਤੇ ਦੋ ਸਾਲ ਦੀ ਉਸ ਦੀ ਭੈਣ ਕੰਮੋਂ ਨੂੰ ਉਹਨਾਂ ਦੀ ਭੂਆ ਨੇ ਆਢੇ ਲਾ ਲਿਆ। ਦੋਨੋਂ ਛੋਟੇ ਬੱਚੇ ਇਕ ਵਾਰ ਫਿਰ ਅਨਾਥ ਹੋ ਗਏ ਜਦੋਂ ਇਕ ਦਿਨ ਅਚਾਨਕ ਹੀ ਉਹਨਾਂ ਦੀ ਭੂਆ ਵੀ ਦਿਲ ਦਾ ਦੌਰਾ ਪੈਣ ਨਾਲ ਮਰ ਗਈ। ਹੁਣ ਉਸ ਦਸ ਸਹਾਰਾ ਸਿਰਫ਼ ਨਾਨਕੇ ਹੀ ਬਣ ਸਕਦੇ ਸਨ ਨਾਨੀ ਉਸ ਦੀ ਪਹਿਲਾਂ ਹੀ ਮਰ ਚੁੱਕੀ ਸੀ, ਇਕ ਦਿਨ ਲਾਡੀ ਸਿੰਘ ਦੇ ਮਾਮੇ ਦੀ ਵੀ ਮੌਤ ਹੋ ਗਈ ਆਪਣੇ ਸਾਲੇ ਦੇ ਫੁੱਲ ਪਾਉਣ ਗਏ (ਲਾਡੀ ਸਿੰਘ ਦਾ ਮਾਸੜ) ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹਨਾਂ ਦੋਨਾਂ ਨਿੱਕੀਆਂ ਜਿੰਦਾਂ ਦੇ ਸਾਰੇ ਸਹਾਰੇ ਟੁੱਟ ਗਏ। ਬਾਕੀ ਰਹਿ ਗਏ ਬਜ਼ੁਰਗ ਦਾਦਾ ਦਾਦੀ ਨੂੰ ਆਪਣਾ ਅਤੇ ਪਰਿਵਾਰਕ ਜੀਆਂ ਦੇ ਤੁਰ ਜਾਣ ਦਾ ਵੱਡਾ ਦੁੱਖ, ਛੋਟੇ ਪੋਤੇ-ਪੋਤੀ ਦਾ ਹੋਰ ਦੁੱਖ ਘਰ ਵਿਚ ਗਰੀਬੀ ਦਾ ਸੰਘਣਾ ਪਰਛਾਵਾਂ ਅਤੇ ਹਨੇਰਾ ਭਵਿੱਖ। ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ।ਹੁਣ ਜਦੋਂ ਲਾਡੀ ਸਿੰਘ ਨੂੰ ਉਦਾਸੀ ਆ ਘੇਰਦੀ ਹੈ ਤਾਂ ਉਹ ਆਪਣੀ ਮਰ ਚੁੱਕੀ ਮਾਂ ਨੂੰ ਆਪਣੀ ਕਾਪੀ 'ਤੇ ਇਕ ਚਿੱਠੀ ਲਿਖਦਾ ਹੈ। ਹੁਣ ਤੱਕ ਇਹਨਾਂ ਚਿੱਠੀਆਂ ਦੀ ਗਿਣਤੀ 15 ਹੋ ਚੁੱਕੀ ਹੈ। ਚਿੱਠੀਆਂ ਪੜ ਕੇ ਕੋਈ ਵੀ ਬੰਦਾ ਰੋਏ ਬਿਨਾਂ ਨਹੀਂ ਰਹਿ ਸਕਦਾ (ਉਂਝ ਵੀ ਇਹ ਚਿੱਠੀਆਂ ਸਾਹਿਤ ਦਾ ਉਤਮ ਨਮੂਨਾ ਹਨ) ਲਾਡੀ ਸਿੰਘ ਦੀ ਹਰ ਚਿੱਠੀ ਮਾਂ ਨੂੰ ਸੰਬੋਧਨ ਹੈ। ਦੂਹਰੀ ਜਿਲਦ ਸ਼ਾਜੀ ਕਰਕੇ ਅਤੇ ਵੱਖ-ਵੱਖ ਰੰਗ ਨਾਲ ਸਜਾਵਟ ਕੀਤੀ ਹੈ। ਸਾਰੀਆਂ ਚਿੱਠੀਆਂ ਵਿਚ ਜਿੱਥੇ 'ਮਾਂ' ਸ਼ਬਦ ਆਇਆ ਹੈ ਉਸ ਨੂੰ ਵੱਖਰਾ ਲਾਲ ਰੰਗ ਦਿੱਤਾ ਹੋਇਆ ਹੈ। ਕਾਪੀ ਦੇ ਪਿਛਲੇ ਪੰਨਿਆਂ ਉਤੇ ਵੱਖਰੇ-ਵੱਖਰੇ ਸਕੈਚ ਪੈਨ ਨਾਲ ਮਾਂ ਦੇ ਅਦਬ ਵਿਚ ਸ਼ਤਰਾਂ ਲਿਖੀਆਂ ਹਨ।ਆਪਣੀ ਮਾਂ ਨੂੰ ਸੰਬੋਧਨੀ ਚਿੱਠੀਆਂ ਵਿਚ ਲਾਡੀ ਸਿੰਘ ਲਿਖਦਾ ਹੈ ਕਿ ''ਮਾਂ ਮੈਨੂੰ ਤੇਰੇ ਮਰਨ ਤੋਂ ਬਾਅਦ ਪਤਾ ਲੱਗਿਆ ਕਿ ਮਾਂ ਕੀ ਹੁੰਦੀ ਹੈ। ਮਾਂ ਬਿਨਾਂ ਜੱਗ ਤੇ ਜਿਉਣ ਦਾ ਕੋਈ ਹੱਕ ਨਹੀਂ। ਜੇ ਤੂੰ ਆ ਜਾਵੇ ਤਾਂ ਮੈਂ ਤੇਰੀ ਪੂਰੀ ਸੇਵਾ ਕਰੂੰਗਾ ਤੂੰ ਜੋ ਆਖੇਗੀ ਜਿਹੜਾ ਕੁਝ ਵੀ ਆਖੇਗੀ ਉਹ ਹੀ ਕਰੂੰਗਾ। ਮਾਂ ਮੈਨੂੰ ਮਾਫ ਕਰਦੇ ਮੈਂ ਤੇਰੀ ਗੱਲ ਨਹੀਂ ਸੀ ਮੰਨਦਾ ਹੁੰਦਾ। ਮਾਂ ਲੋਕਾਂ ਦੀਆਂ ਮਾਵਾਂ ਪੁੱਤਾਂ ਨੂੰ ਗਾਲਾਂ ਕੱਢਦੀਆਂ ਹਨ ਪਰ ਮੈਨੂੰ ਤਾਂ ਕੋਈ ਗਾਲ ਕੱਢਣ ਵਾਲਾ ਵੀ ਨਹੀਂ ਰਿਹਾ। ਜਦੋਂ ਤੂੰ ਜਿਊਂਦੀ ਸੀ ਤਾਂ ਸਾਰੇ ਰਿਸ਼ਤੇਦਾਰ ਸਾਡੇ ਘਰ ਆਉਂਦੇ ਸੀ। ਹੁਣ ਤੇਰੇ ਬੱਚੇ ਤਾਂ ਜਿਊਂਦੇ ਹਨ ਪਰ ਸਾਨੂੰ ਮਿਲਣ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ। ਮਾਂ ਮੈਨੂੰ ਯਾਦ ਹੈ ਜਦੋਂ ਤੂੰ ਮਰ ਗਈ ਸੀ ਤਾਂ ਮੈਂ ਤੇਰੀ ਮਰੀ ਹੋਈ ਨਾਲ ਮਿੱਠੀ ਕੀਤੀ ਸੀ ਜੋ ਮੈਨੂੰ ਹੁਣ ਵੀ ਯਾਦ ਹੈ। ਹੁਣ ਮੇਰਾ ਘਰ ਵਿਚ ਜੀਅ ਨਹੀਂ ਲੱਗਦਾ, ਰਾਤ ਨੂੰ ਵੀ ਨੀਂਦ ਨਹੀਂ ਆਉਂਦੀ। ਪਰ ਸਕੂਲ ਵਿਚ ਕਦੇ ਕਦੇ ਜੀਅ ਜ਼ਰੂਰ ਲੱਗ ਜਾਂਦਾ ਹੈ। ਇਥੇ ਵੀ ਮੇਰਾ ਮਨ ਉਦੋਂ ਦੁਖੀ ਹੋ ਜਾਂਦਾ ਹੈ ਜਦੋਂ ਮੇਰੇ ਦੋਸਤਾਂ ਦੀਆਂ ਮਾਵਾਂ ਸਕੂਲ ਵਿਚ ਆਉਂਦੀਆਂ ਹਨ। ਮਾਂ ਮੈਂ ਰੇਡੀਓ ਤੇ ਮਾਂ ਵਾਲਾ ਗੀਤ ਸੁਣਿਆ ਸੀ ਮੈਂ ਇਕੱਲਾ ਬੈਠ ਕੇ ਰੋਇਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ।ਮਾਂ ਤੂੰ ਮੈਨੂੰ ਮਾਫ ਕਰਦੇ, ਤੂੰ ਮੈਨੂੰ ਆਖਿਆ ਸੀ ਕਿ ਮੇਰੀ ਪੇਟੀ ਨੂੰ ਹੱਥ ਨਹੀਂ ਲਾਉਣਾ। ਹੁਣ ਮੈਂ ਹਰ ਰੋਜ਼ ਤੇਰੀ ਪੇਟੀ ਖੋਲਦਾ ਹਾਂ। ਮੇਰੇ ਤੋਂ ਬਿਨਾਂ ਤੇਰੀ ਪੇਟੀ ਖੋਲੇਗਾ ਵੀ ਕੌਣ, ਤੇਰੇ ਪਿੱਛੇ ਹੀ ਮੇਰੀ ਭੂਆ ਵੀ ਤੇਰੇ ਕੋਲ ਆ ਗਈ। ਸਾਡਾ ਆਖਰੀ ਸਹਾਰਾ ਵੀ ਰੱਬ ਨੇ ਖੋਹ ਲਿਆ। ਇਕੱਲੀ ਭੂਆ ਹੀ ਨਹੀਂ ਸਗੋਂ ਸਾਰਾ ਟੱਬਰ ਹੀ ਰੱਬ ਨੇ ਖੋਹ ਲਿਆ। ਮਾਂ ਮੈਨੂੰ ਫੈਸਲਾ ਕਰਕੇ ਸੁਪਨੇ ਵਿਚ ਦੱਸ ਕਿ ਮੈਂ ਹੁਣ ਕੀ ਕਰਾਂ। ਮੈਂ ਤੇਰੇ ਕੋਲ ਜ਼ਰੂਰ ਆਉਣਾ ਹੈ। ਦੋ ਚਾਰ ਕੰਮ ਪੂਰੇ ਕਰਨ ਵਾਲੇ ਪਏ ਨੇ ਉਹ ਪੂਰੇ ਕਰਕੇ ਆਵਾਂਗਾ। ਕੰਮੋਂ (ਭੈਣ) ਕਿੰਨੀ ਛੋਟੀ ਹੈ ਉਸ ਨੂੰ ਕਿਸੇ ਨੇ ਨਹੀਂ ਪਛਾਨਣਾ। ਹੁਣ ਤੂੰ ਰੱਬ ਕੋਲ ਹੈਂ ਤੂੰ ਤਾਂ ਰੱਬ ਨੂੰ ਪੁੱਛ ਹੀ ਸਕਦੀ ਹੈ ਕਿ ਸਾਨੂੰ ਇੰਨੀ ਸਜ਼ਾ ਕਿਉਂ ਦਿੱਤੀ? ਜਦੋਂ ਮੈਂ ਤੇਰੇ ਕੋਲ ਆਵਾਂਗਾ ਅਸੀਂ ਖੁਸ਼ੀ-ਖੁਸ਼ੀ ਇਕੱਠੇ ਰਹਾਂਗੇ। ਮੈਂ ਰੱਬ ਨੂੰ ਕਹਾਂਗਾ ਕਿ ਉਹ ਕਿਸੇ ਵੀ ਮਾਂ ਨੂੰ ਨਾ ਖੋਹਵੇ। ਕਹਿੰਦੇ ਨੇ ਕਿ ਮਾਂ ਚੰਦ (ਚੰਨ) ਦਾ ਪਰਛਾਵਾਂ ਹੁੰਦੀ ਹੈ। ਸਾਡੇ ਲਈ ਤਾਂ ਤੂੰ ਪਰਛਾਵਾਂ ਹੀ ਬਣ ਕੇ ਰਹਿ ਗਈ। ਇਸ ਤੋਂ ਇਲਾਵਾ ਲਾਡੀ ਸਿੰਘ ਆਪਣੀ ਮਾਂ ਦੇ ਵਾਰ-ਵਾਰ ਤਰਲੇ ਕਰਦਾ ਹੈ ਕਿ ਉਹ ਉਸ ਨੂੰ ਸੁਪਨੇ ਵਿਚ ਆ ਕੇ ਜ਼ਰੂਰ ਮਿਲਿਆ ਕਰੇ।ਛੋਟਾ ਜਿਹਾ ਇਹ ਬੱਚਾ ਸਵੇਰੇ ਜਲਦੀ ਉਠ ਕੇ ਆਪਣੀ ਬਜ਼ੁਰਗ ਦਾਦੀ ਦੇ ਚੁੱਲੇ ਕੋਲ ਰੋਟੀ ਪਕਾਉਣ ਵਾਲਾ ਸਾਰਾ ਸਮਾਨ ਰੱਖ ਦਿੰਦਾ ਹੈ ਤਾਂ ਕਿ ਸਕੂਲ ਟਾਇਮ ਤੋਂ ਪਹਿਲਾਂ ਉਹਨਾਂ ਦੀ ਰੋਟੀ ਤਿਆਰ ਹੋ ਜਾਵੇ। ਆਪ ਤਿਆਰ ਹੋ ਕੇ ਆਪਣੀ ਛੋਟੀ ਭੈਣ ਦੀ ਤਿਆਰੀ ਕਰਵਾਉਂਦਾ ਹੈ। ਆਪਣੀ ਉਂਗਲੀ ਫੜਾ ਕੇ ਸਕੂਲ ਲਿਜਾਂਦਾ ਹੈ। ਘਰ ਵਿਚ ਇਕ ਮੱਝ ਦੁੱਧ ਦਿੰਦੀ ਹੈ ਜਿਸ ਦਾ ਦੁੱਧ ਵੇਚ ਕੇ ਘਰ ਦੇ ਚੁੱਲੇ-ਚੌਂਕੇ ਦਾ ਖਰਚ ਚੱਲਦਾ ਹੈ। ਇਸ ਲਈ ਪਸ਼ੂਆਂ ਲਈ ਪੱਠੇ ਲਿਆਉਣ ਦਾ ਜ਼ਿੰਮਾ ਵੀ ਲਾਡੀ ਸਿੰਘ ਕੋਲ ਹੀ ਹੈ। ਜਦੋਂ ਲਾਡੀ ਸਿੰਘ ਨੂੰ ਪੁੱਛਿਆ ਕਿ ਤੈਨੂੰ ਸਭ ਤੋਂ ਵੱਧ ਔਖ ਕੀ ਲੱਗਦੀ ਹੈ ਤਾਂ ਉਸ ਨੇ ਕਿਹਾ ''ਮੇਰੇ ਦਾਦਾ-ਦਾਦੀ ਤਾਂ ਛੇਤੀ ਹੀ ਮਰਨ ਵਾਲੇ ਹਨ, ਸਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਉਹਨਾਂ ਬਾਅਦ ਮੇਰੀ ਭੈਣ ਦਾ ਕੀ ਬਣੂਗਾ ਇਹ ਮੈਨੂੰ ਵੱਡਾ ਫਿਕਰ ਹੈ।'' ਛੋਟੇ ਬੱਚੇ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਮੈਂ ਬਹੁਤ ਯਤਨਾਂ ਦੇ ਬਾਵਜੂਦ ਵੀ ਮੇਰੀਆਂ ਅੱਖਾਂ ਭਰ ਆਈਆਂ। ਹੁਣ ਲਾਡੀ ਸਿੰਘ ਅਤੇ ਉਸ ਦੀ ਭੈਣ ਕੰਮੋਂ ਲਈ ਪੜਾਈ ਵਾਸਤੇ ਅਤੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਵਾਸਤੇ ਸਹਾਇਤਾ ਦੀ ਲੋੜ ਹੈ। ਤੁਹਾਡੇ ਦੁਆਰਾ ਕੀਤੀ ਗਈ ਸਹਾਇਤਾ ਇਸ ਪਰਿਵਾਰ ਨੂੰ ਉਜੜਨ ਤੋਂ ਬਚਾ ਸਕਦੀ ਹੈ। ਮੇਰੀ ਸਾਰੇ ਪਾਠਕਾਂ ਨੂੰ ਬਹੁਤ ਹੀ ਜ਼ੋਰਦਾਰ ਅਪੀਲ ਹੈ ਕਿ ਇਸ ਪਰਿਵਾਰ ਲਈ ਆਰਥਿਕ ਸਹਾਇਤਾ ਜ਼ਰੂਰ ਭੇਜੀ ਜਾਵੇ। ਇਸ ਪਰਿਵਾਰ ਬਾਰੇ ਹੋਰ ਜਾਣਕਾਰੀ ਲਈ +919463216267 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਘੁਣਤਰਾਂ:- ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਮੈਨੇਜਰ ਵੀ ਹੁਣ ਠਾਣੇਦਾਰਾਂ ਤੋਂ ਘੱਟ ਨਈਂ ਰਹੇ

‘‘ਅਮਲੀਆ! ਸੁਣਾ ਕੋਈ ਗੱਲਬਾਤ, ਕਿਵੇਂ ਅੱਜ ਚੁਪ ਕਰੇਆ ਜਾ ਬੈਠੈ'' ਸ਼ਿੰਦੇ ਨੇ ਅਉਂਦਿਆਂ ਹੀ ਬਿੱਕਰ ਦੇ ਮੋਢੇ 'ਤੇ ਧੱਫਾ ਮਾਰਿਆ। ‘‘ਕਾਮਰੇਡਾ! ਕਾਹਦੀ ਗੱਲ ਐ ਯਾਰ, ਦੁਨੀਆਂ ਦਾ ਤਾਂ ਬੇੜਾ ਈ ਬੈਠਣ ਵਾਲਾ ਹੋਇਆ ਪਿਐ'' ਬਿੱਕਰ ਨੇ ਮੱਧਮ ਜਿਹੀ ਅਵਾਜ਼ 'ਚ ਜਵਾਬ ਦਿੱਤਾ। ‘‘ਇਹੋ ਜਿਹੀ ਕੀ ਗੱਲ ਹੋ 'ਗੀ ਭਾਈ! ਜੀਹਦੇ ਕਰਕੇ ਬਿੱਕਰ ਸਿਹੁੰ ਬਹੁਤਾ ਈ ਤਪਿਆ ਪਿਐ'' ਬਾਬਾ ਲਾਭ ਸਿੰਘ ਨੇ ਬਿੱਕਰ ਦੇ ਚਿਹਰੇ ਵੱਲ ਦੇਖਦਿਆਂ ਸ਼ਿੰਦੇ ਨੂੰ ਸਵਾਲ ਕੀਤਾ। ‘‘ਪਤਾ ਨਈਂ ਬਾਬਾ ਜੀ! ਅੱਜ ਅਮਲੀ ਨੂੰ ਕੀ ਹੋਇਆ, ਸਵੇਰੇ-ਸਵੇਰੇ ਈ ਚੰਗਿਆੜੇ ਕੱਢੀ ਜਾਂਦੈ'' ਸ਼ਿੰਦੇ ਦਾ ਬਿੱਕਰ ਦੇ ਮੂੰਹ ਵੱਲ ਦੇਖ ਕੇ ਹਾਸਾ ਨਿਕਲ ਗਿਆ। ‘‘ਹੋਣਾ ਹਵਾਉਣਾ ਤਾਂ ਕੀ ਐ, ਪਰ ਆਹ ਸ਼੍ਰੋਮਣੀ ਕਮੇਟੀ ਦਾ ਹਾਲ ਦੇਖ ਕੇ ਰੋਣਾ ਆਉਂਦੇ ਯਾਰ'' । ‘‘ਨਾ ਭਾਈ! ਸ਼੍ਰੋਮਣੀ ਕਮੇਟੀ ਨੇ ਕੀ ਨਵਾਂ ਚੰਦ ਚੜਾ 'ਤਾ, ਜੀਹਦੇ ਕਰਕੇ ਤੈਨੂੰ ਰੋਣ ਆਉਣ ਲੱਗ ਪਿਐ'' ਬਾਬਾ ਲਾਭ ਸਿੰਘ ਨੇ ਬਿੱਕਰ ਦੇ ਮੂੰਹ ਵੱਲ ਤੱਕਿਆ। ‘‘ਕਹਿੰਦੇ ਨੇ ਹੁਣ ਤਾਰਨ-ਤਾਰਨ ਸਾਹਿਬ ਦੇ ਗੁਰਦੁਆਰੇ 'ਚ ਕੀਰਤਨ ਕਰਦੇ ਰਾਗੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਇੱਕ ਮੈਨੇਜਰ ਨੇ ਖਾਸੀ ਧੂ ਘੜੀਸ ਕੀਤੀ ਐ, ਸ਼੍ਰੋਮਣੀ ਕਮੇਟੀ ਦੇ ਮੈਨੇਜਰਾਂ ਨੂੰ ਲਗਦੈ ਹੁਣ ਗੁਰੂ ਮਹਾਰਾਜ ਦਾ ਕੋਈ ਡਰ ਭਾਉ ਨਈਂ ਰਿਹਾ''। ਬਿੱਕਰ ਦੀ ਗੱਲ ਸੁਣਕੇ ਬਾਬਾ ਲਾਭ ਸਿੰਘ ਕਹਿਣ ਲੱਗਿਆ ‘‘ਪੁੱਤਰੋ! ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਮੈਨੇਜਰ ਵੀ ਹੁਣ ਠਾਣੇਦਾਰਾਂ ਤੋਂ ਘੱਟ ਨਈਂ ਰਹੇ, ਇਹ ਗੁਰੂ ਘਰ 'ਚ ਸੇਵਾਦਾਰੀ ਨਈਂ, ਸਗੋਂ ਅਫ਼ਸਰੀ ਕਰਦੇ ਨੇ, ਤਾਂਹੀ ਤਾਂ ਨਿੱਤ ਇਹੋ ਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਨੇ'' ਬਾਬਾ ਲਾਭ ਸਿੰਘ ਦੀ ਗੱਲ 'ਤੇ ਹੱਸਦਿਆਂ ਬਿੱਕਰ ਨੇ ਕਿਹਾ ‘‘ਫੇਰ ਤਾਂ ਬਾਬਾ ਜੀ! ਜੇ ਗੁਰਦੁਆਰਿਆਂ ਦੇ ਮੈਨੇਜਰ ਠਾਣੇਦਾਰ ਨੇ, ਤਾਂ ਸ਼੍ਰੋਮਣੀ ਕਮੇਟੀ ਮੈਂਬਰ ਏਹਨਾਂ ਦੇ ਡੀ.ਐਸ.ਪੀ. ਤੇ ਅੰਤ੍ਰਿੰਗ ਮੈਂਬਰ ਐਸ.ਐਸ.ਪੀ. ਹੋ 'ਗੇ ਤੇ ਮੱਕੜ ਸਾਬ, ਸਾਹਿਬ ਡੀ.ਜੀ.ਪੀ. ਬਣ 'ਗੇ ਏਹਨਾਂ ਦੇ'' ਬਿੱਕਰ ਦੀ ਗੱਲ 'ਤੇ ਸਾਰੀ ਸੱਥ ਵਿਚ ਹਾਸੜ ਮੱਚ ਗਈ ‘‘ਆਹੋ ਭਾਈ! ਜਿਵੇਂ ਮੁੱਖ ਮੰਤਰੀ ਬਾਦਲ ਸਾਬ ਪੰਜਾਬ ਪੁਲਿਸ ਦੇ ਮੁਖੀ ਨੂੰ ਜਦੋਂ ਜੀਅ ਕਰੇ ਲਾ ਦਿੰਦੇ ਨੇ ਜਦੋਂ ਜੀਅ ਕਰੇ ਹਟਾ ਦਿੰਦੇ, ਇਵੇਂ-ਜਿਵੇਂ ਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਕਰਦੇ ਨੇ'' ਬਾਬਾ ਲਾਭ ਸਿੰਘ ਨੂੰ ਟੋਕਦਿਆਂ ਸ਼ਿੰਦੇ ਨੇ ਕਿਹਾ ‘‘ਤਾਂ ਹੀ ਬਾਬਾ ਜੀ! ਸ਼੍ਰੋਮਣੀ ਕਮੇਟੀ ਵੀ ਹੁਣ ਪੰਜਾਬ ਪੁਲਿਸ ਵਾਂਗੂ ਈ ਕੰਮ ਕਰਨ ਲੱਗੀ ਐ, ਜਿਵੇਂ ਪੰਜਾਬ ਪੁਲਿਸ ਵਾਲੇ ਪੱਗਾਂ ਲਾਹੁਉਂਦੇ ਨੇ ਤੇ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ 'ਚ ਹੁਲੜਬਾਜੀ ਕਰਦੇ ਨੇ, ਉਸੇ ਤਰਾਂ ਈ ਹੁਣ ਸ਼੍ਰੋਮਣੀ ਕਮੇਟੀ ਵੀ ਬਾਦਲ ਵਿਰੋਧੀਆਂ ਦੀਆਂ ਪੱਗਾਂ ਰੋਲਦੀ ਐ ਤੇ ਆਪਣੇ ਮੁਤਾਹਿਤਾਂ ਨੂੰ ਮੈਨੇਜਰ ਗੁਰੂ ਦੀ ਹਾਜਰੀ 'ਚ ਬਾਹਾਂ ਮਰੋੜ ਕੇ ਗਾਲ਼ਾਂ ਕੱਢਣ ਲੱਗੇ ਨੇ'' ਸ਼ਿੰਦੇ ਦੀ ਗੱਲ ਸੁਣ ਕੇ ਚਾਰੇ ਪਾਸੇ ਸੰਨਾਟਾ ਛਾ ਗਿਆ।(98764-16009)