ਕਾਬੁਲ,21ਅਪਰੈਲ(ਪੰਜਾਬ ਹੈੱਡਲਾਈਨ):-ਅਫ਼ਗਾਨਿਸਤਾਨ 'ਚ ਇਕ ਗਹਿਗੱਚ ਮੁਕਾਬਲੇ ਦੌਰਾਨ ਫ਼ੌਜ ਨੇ 65 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਮੁਕਾਬਲਾ ਬੁੱਧਵਾਰ ਅਤੇ ਵੀਰਵਾਰ ਦੀ ਵਿਚਕਾਰਲੀ ਰਾਤ ਨੂੰ ਕਾਬੁਲ ਤੋਂ 60 ਕਿਲੋਮੀਟਰ ਦੂਰ ਦੱਖਣ ਦੇ ਲੋਗਾਰ ਸੂਬੇ 'ਚ ਹੋਇਆ। ਸੂਬੇ ਦੇ ਬਰਾਕੀ ਬਰਾਕ ਜ਼ਿਲ੍ਹੇ 'ਚ ਅਫ਼ਗਾਨ ਫ਼ੌਜਾਂ ਅਤੇ ਨਾਟੋ ਦੀਆਂ ਫ਼ੋਰਸਾਂ ਨੇ ਤਾਲਿਬਾਨ ਅੱਤਵਾਦੀਆਂ ਵਿਰੁੱਧ ਸਾਂਝੀ ਕਾਰਵਾਈ ਦੌਰਾਨ 65 ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਮੁਕਾਬਲੇ ਦੌਰਾਨ ਫ਼ੌਜ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਫ਼ਗਾਨ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਫ਼ੌਜ ਦੇ ਜਵਾਨਾਂ ਅਤੇ ਅੰਤਰਰਾਸ਼ਟਰੀ ਫ਼ੌਜਾਂ ਨੇ ਬੁੱਧਵਾਰ ਦੀ ਰਾਤ ਨੂੰ ਸਾਂਝੀਂ ਮੁਹਿੰਮ ਤਹਿਤ ਅੱਤਵਾਦੀਆਂ ਦੇ ਗੁਪਤ ਟਿਕਾਣਿਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਤਾਲਿਬਾਨ ਦੇ 65 ਅੱਤਵਾਦੀ ਮਾਰੇ ਗਏ। ਤਾਲਿਬਾਨ ਦੇ ਬੁਲਾਰੇ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ, ਪਰ ਉਨ੍ਹਾਂ ਦੇ ਕਹਿਣ ਮੁਤਾਬਕ ਇਸ ਦੌਰਾਨ ਸਿਰਫ਼ ਚਾਰ ਅੱਤਵਾਦੀ ਹੀ ਮਾਰੇ ਗਏ ਹਨ।
No comments:
Post a Comment